ਨਵੀਂ ਦਿੱਲੀ: ਭਾਰਤ ਦੀ ਸਮਾਰਟਫੋਨ ਇੰਡਸਟਰੀ ਨੇ ਪਿਛਲੇ ਕੁਝ ਸਾਲਾਂ 'ਚ ਬਹੁਤ ਤੇਜ਼ੀ ਨਾਲ ਵਿਕਾਸ ਕੀਤਾ ਹੈ। ਅੱਜ ਭਾਰਤ, ਦੁਨੀਆ ਦੇ ਸਭ ਤੋਂ ਵੱਡੇ ਸਮਾਰਟਫੋਨ ਬਾਜ਼ਾਰ 'ਚੋਂ ਇੱਕ ਹੈ। ਵੱਡੇ ਤੋਂ ਲੈ ਕੇ ਛੋਟੇ ਸਮਾਰਟਫੋਨ ਬ੍ਰਾਂਡ ਦੀ ਸੂਚੀ 'ਚ ਭਾਰਤ ਮਹੱਤਵਪੂਰਨ ਥਾਂ ਰੱਖਦਾ ਹੈ।

ਅੱਜ ਕਿਸੇ ਵੀ ਨਵੇਂ ਸਮਾਰਟਫੋਨ ਨੂੰ ਭਾਰਤ ਆਉਣ 'ਚ ਜ਼ਿਆਦਾ ਸਮਾਂ ਨਹੀਂ ਲੱਗਦਾ। ਭਾਰਤੀ ਉਪਭੋਗਤਾਵਾਂ ਦੀ ਗੱਲ ਕਰੀਏ ਤਾਂ ਇੱਥੇ ਬਹੁਤੇ ਉਪਭੋਗਤਾ ਸਮਾਰਟਫੋਨ 'ਤੇ ਜ਼ਿਆਦਾ ਖਰਚ ਕਰਨਾ ਠੀਕ ਨਹੀਂ ਸਮਝਦੇ। ਭਾਰਤੀ ਗਾਹਕਾਂ ਦੀ ਡਿਮਾਂਡ 'ਚ ਚੰਗੇ ਫੀਚਰ, ਚੰਗੀ ਦਿਖ ਦੇ ਨਾਲ ਹੀ ਇੱਕ ਕਫਾਇਤੀ ਕੀਮਤ ਵੀ ਹੁੰਦੀ ਹੈ।

ਅਸੀਂ ਕੁਝ ਚੰਗੀ ਦਿਖ ਤੇ ਸਟਾਇਸ਼ ਡਿਜ਼ਾਇਲ ਦੇ ਨਾਲ ਆਉਂਦੇ ਫੋਨਾਂ ਦੀ ਗੱਲ ਕਰਨ ਜਾ ਰਹੇ ਹਾਂ। ਇਨ੍ਹਾਂ ਸਮਾਰਟਫੋਨਾਂ 'ਚ ਸ਼ਾਮਲ ਕੀਤੇ ਹਨ Xiaomi, Motorola, Nokia ਜਿਹੇ ਦਮਦਾਰ ਫੋਨ।

ਮੋਟੋਰੋਲਾ ਮੋਟੋ ਜੀ5 ਇਸ ਸਾਲ ਲਾਂਚ ਹੋਏ ਦਮਦਾਰ ਬਜਟ ਸਮਾਰਟਫੋਨਾਂ 'ਚ ਇੱਕ ਹੈ। ਇਹ ਫੋਨ 'ਚ 5 ਇੰਚ ਦੀ ਡਿਸਪਲੇ ਤੇ ਫਿੰਗਰਪ੍ਰਿੰਟ ਸੈਂਸਰ ਨਾਲ ਆਉਂਦਾ ਹੈ। ਇਸ ਫੋਨ ਦੀ ਕੀਮਤ ਭਾਰਤ 'ਚ 10,144 ਰੁਪਏ ਹੈ। ਫੋਨ 'ਚ 3ਜੀਬੀ ਰੈਮ, ਐਕਟਾਕੋਰ 1.4GHz ਕਾਟ੍ਰੇਕਸ-A53 ਪ੍ਰੋਸੈਸਰ ਹੈ। ਮੈਮਰੀ 16ਜੀਬੀ ਹੈ ਤੇ ਫੋਨ ਦੀ ਬੈਟਰੀ 2800mAh ਹੈ।

ਸੈਮਸੰਗ ਦਾ ਸਮਾਰਟਫੋਨ ਗੈਲਕਸੀ ਜੇ2 ਵੀ ਇੱਕ ਚੰਗਾ ਬਜਟ ਸਮਾਰਟਫੋਨ ਹੈ। ਇਸ ਫੋਨ 'ਚ 1ਜੀਬੀ ਰੈਮ ਤੇ 8 ਜੀਬੀ ਇੰਟਰਲਨ ਸਟੋਰੇਜ ਹੈ। ਫੋਨ 'ਚ 5 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਬੈਟਰੀ 2000 ਐਮਏਐਚ, ਡਿਸਪਲੇ 4.7 ਇੰਚ ਤੇ ਕੀਮਤ 7,390 ਰੁਪਏ ਹੈ।

ਸ਼ਿਓਮੀ ਨੇ ਹਾਲ ਹੀ 'ਚ ਭਾਰਤ 'ਚ ਆਪਣੇ ਦੋ ਨਵੇਂ ਸੈਲਫ਼ੀ ਫੋਕਸ ਸਮਾਰਟਫੋਨ ਲਾਂਚ ਕੀਤੇ ਹਨ ਜਿਨ੍ਹਾਂ 'ਚ ਇੱਕ ਰੈਡਮੀ Y1 ਹੈ। ਇਹ ਫੋਨ 5.5 ਇੰਚ ਐਚਡੀ ਡਿਸਪਲੇ, 4ਜੀਬੀ ਰੈਮ, 16 ਮੈਗਾਪਿਕਸਲ ਸੈਲਫੀ ਕੈਮਰਾ ਨਾਲ ਆਉਂਦਾ ਹੈ। ਇਹ 8,999 ਰੁਪਏ ਤੋਂ ਸ਼ੁਰੂ ਹੈ। ਫੋਨ ਦੀ ਸੇਲ 8 ਨਵੰਬਰ ਤੋਂ ਹੈ।

ਦੂਜਾ ਫੋਨ Y1 ਲਾਈਟ ਹੈ। Redmi Y1 ਦੀ ਤਰ੍ਹਾਂ ਹੀ ਇਸ 'ਚ 5.5 ਇੰਚ ਦੀ ਐਚਡੀ ਡਿਸਪਲੇ ਹੈ। ਸਨੈਪਡ੍ਰੈਗਨ 425 ਪ੍ਰੋਸਸਰ ਮੌਜੂਦ ਹੈ। ਰੈਮ 2 ਜੀਬੀ ਤੇ ਇੰਟਰਨਲ ਮੈਮਰੀ 16 ਜੀਬੀ ਹੈ। ਇਸ ਦੀ ਕੀਮਤ 6,999 ਰੁਪਏ ਹੈ। ਫੋਨ 'ਚ 5 ਮੈਗਾਪਿਕਸਲ ਦਾ ਸੈਲਫ਼ੀ ਕੈਮਰਾ ਹੈ।