ਏਅਰਟੈੱਲ ਦੀਆਂ ਸੇਵਾਵਾਂ ਰਹਿਣਗੀਆਂ ਠੱਪ
ਏਬੀਪੀ ਸਾਂਝਾ | 05 Nov 2017 05:24 PM (IST)
ਚੰਡੀਗੜ੍ਹ: ਜੇ ਤੁਸੀਂ ਏਅਰਟੈੱਲ ਯੂਜ਼ਰ ਹੋ ਤਾਂ ਤੁਸੀਂ ਏਅਰਟੈਲ ਦਾ 70 ਜੀਬੀ ਡਾਟਾ ਵਾਲਾ ਰਿਚਾਰਜ ਕਰਵਾਇਆ ਹੈ ਜਿਸ ਦੀ ਕੀਮਤ 259 ਰੁਪਏ ਤੇ 399 ਰੁਪਏ ਹੈ ਤਾਂ ਅੱਜਕੱਲ੍ਹ 'ਚ ਤੁਹਾਡੀਆਂ ਸੇਵਾਵਾਂ ਬੰਦ ਹੋ ਜਾਣਗੀਆਂ। ਇਸ ਦੌਰਾਨ ਤੁਸੀਂ ਨਾ ਡਾਟੇ ਦੇ ਇਸਤਮਾਲ ਕਰ ਪਾਵੋਗੇ ਤੇ ਨਾ ਕਿਸੇ ਨੰਬਰ 'ਤੇ ਕਾਲ ਕਰ ਸਕਦੇ ਹੋ। ਕੁਝ ਯੂਜਰਜ਼ ਦੀ ਸ਼ਿਕਾਇਤ ਮਗਰੋਂ ਜਦੋਂ ਏਅਰਟੈਲ ਦੇ ਕਸਟਮਰ ਕੇਅਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਾ ਕਿ ਅਗਲੇ 48 ਘੰਟਿਆਂ ਤੱਕ ਉਨ੍ਹਾਂ ਯੂਜਰਜ਼ ਦੀਆਂ ਸੇਵਾਵਾਂ ਬੰਦ ਰਹਿਣਗੀਆਂ ਜਿਨ੍ਹਾਂ ਨੇ 70 ਜੀਬੀ ਡਾਟਾ ਵਾਲਾ 259 ਰੁਪਏ ਤੇ 399 ਰੁਪਏ ਦਾ ਰਿਚਾਰਜ਼ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਕੁਝ ਟੈਕਨੀਕਲ ਕਾਰਨਾਂ ਕਰਕੇ ਸਰਵਿਸਜ਼ ਬੰਦ ਹੋ ਜਾਣਗੀਆਂ। ਦੱਸ ਦੇਈਏ ਕਿ ਏਅਰਟੈਲ ਦਾ 259 ਰੁਪਏ ਵਾਲੇ ਪਲਾਨ 'ਚ 70 ਦਿਨਾਂ ਲਈ ਅਨਲਿਮਿਟਡ ਕਾਲਿੰਗ ਤੇ 70 ਦਿਨਾਂ ਤੱਕ 70 ਜੀਬੀ ਡਾਟਾ ਮਿਲਦ ਹੈ। ਹਰ ਰੋਜ਼ ਇੱਕ ਜੀਬੀ ਡਾਟਾ ਹੈ। ਇਸ ਇਲਾਵਾ ਵੀ ਕੰਪਨੀ ਦੇ ਪਲਾਨ 'ਚ ਕਈ ਚੇਂਜ ਕੀਤੇ ਹਨ।