ਨਵੀਂ ਦਿੱਲੀ: Apple ਨੇ ਹਾਲ ਹੀ 'iPhone 13 ਸੀਰੀਜ਼ ਲਾਂਚ ਕੀਤੀ ਹੈ। ਚਾਰ ਆਈਫੋਨਸ - iPhone 13 Mini, iPhone 13, iPhone 13 Pro ਅਤੇ iPhone 13 Pro Max ਸਿਨੇਮੈਟਿਕ ਮੋਡ ਦੇ ਨਾਲ, ਬਿਹਤਰ ਕੈਮਰੇ, ਨੌਚ ਸ਼ੇਪ ਅਤੇ ਨਵੇਂ ਰੰਗਾਂ ਦੇ ਨਾਲ Apple iPhone 13 ਇਸੇ ਸਾਲ 24 ਸਤੰਬਰ, 2021 ਤੋਂ ਰਿਟੇਲ ਅਤੇ ਆਨਲਾਈਨ ਸਟੋਰਾਂ 'ਤੇ ਉਪਲਬਧ ਹੈ।


ਇਸ ਦੌਰਾਨ ਐਪਲ ਆਪਣੇ ਗਾਹਕਾਂ ਲਈ ਇੱਕ ਨਵਾਂ ਆਫਰ ਲੈ ਕੇ ਆਇਆ ਹੈ। ਐਪਲ ਦੀ ਬੰਪਰ ਦੀਵਾਲੀ ਸੇਲ ਲੈ ਕੇ ਆਇਆ ਹੈ। ਇਸ ਦੌਰਾਨ ਏਅਰਪੌਡਸ ਆਈਫੋਨ ਦੇ ਚੋਣਵੇਂ ਸੈੱਟਾਂ ਦੀ ਖਰੀਦ 'ਤੇ ਮੁਫਤ ਉਪਲਬਧ ਹੋਣਗੇ। ਐਪਲ ਵਲੋਂ ਲਾਂਚ ਕੀਤੀ ਜਾਣ ਵਾਲੇ ਆਫਰ 'ਚ ਕੰਪਨੀ iPhone 12 ਜਾਂ iPhone 12 Mini ਦੀ ਖਰੀਦ 'ਤੇ ਮੁਫਤ AirPods ਦੇਵੇਗੀ। Cupertino ਤਕਨੀਕੀ ਦਿੱਗਜ ਨੇ ਆਪਣੀ ਵੈਬਸਾਈਟ 'ਤੇ ਇੱਕ ਛੋਟੀ ਜਿਹੀ ਪੋਸਟ ਅਤੇ ਇੱਕ ਟਵੀਟ ਰਾਹੀਂ ਇਸ ਆਫਰ ਦਾ ਖੁਲਾਸਾ ਕੀਤਾ ਹੈ। ਇਹ ਆਫਰ ਆਈਫੋਨ 12 ਅਤੇ ਆਈਫੋਨ 12 ਮਿੰਨੀ ਦੇ ਨਾਲ 14,900 ਰੁਪਏ ਦੇ ਏਅਰਪੌਡਸ ਫਰੀ ਦੇ ਰਹੀ ਹੈ।






ਐਪਲ ਆਈਫੋਨ 12 ਜਾਂ ਆਈਫੋਨ 12 ਮਿਨੀ ਦੀ ਖਰੀਦ 'ਤੇ ਮੁਫਤ ਏਅਰਪੌਡਸ ਦਾ ਆਫਰ ਦੇ ਰਿਹਾ ਹੈ। ਇਹ ਆਫਰ 7 ਅਕਤੂਬਰ, 2021 ਤੋਂ ਲਾਈਵ ਹੋਵੇਗਾ। ਪਿਛਲੇ ਸਾਲ, ਐਪਲ ਆਈਫੋਨ 11 'ਤੇ ਇਸੇ ਤਰ੍ਹਾਂ ਦਾ ਆਫਰ ਸੇਲ ਦੇ ਕੁਝ ਘੰਟਿਆਂ ਦੇ ਅੰਦਰ ਹੀ ਖ਼ਤਮ ਹੋ ਗਈ ਸੀ। ਇਸ ਲਈ, ਜਿਹੜੇ ਲੋਕ ਤਿਉਹਾਰਾਂ ਦੇ ਸੀਜ਼ਨ ਦੌਰਾਨ ਆਈਫੋਨ 12 ਜਾਂ ਆਈਫੋਨ 12 ਮਿੰਨੀ ਖਰੀਦਣਾ ਚਾਹੁੰਦੇ ਹਨ, ਉਨ੍ਹਾਂ ਨੂੰ ਸੇਲ ਸ਼ੁਰੂ ਹੁੰਦੇ ਹੀ ਆਪਣੇ ਫੋਨ ਆਰਡਰ ਕਰਨੇ ਪੈਣਗੇ।


ਆਫਰ ਵਿੱਚ ਸ਼ਾਮਲ ਏਅਰਪੌਡਸ 'ਚ ਵਾਇਰਲੈਸ ਚਾਰਜਿੰਗ ਕੇਸ ਵਾਲੇ ਏਅਰਪੌਡਸ ਸ਼ਾਮਲ ਹਨ। ਐਪਲ ਦਾ ਇਹ ਵੀ ਕਹਿਣਾ ਹੈ ਕਿ ਯੂਜ਼ਰਸ ਆਪਣੇ ਪੁਰਾਣੇ ਸਮਾਰਟਫੋਨਸ ਨੂੰ ਵਾਧੂ ਛੋਟਾਂ ਦੇ ਨਾਲ ਐਕਸਚੇਂਜ ਕਰ ਸਕਦੇ ਹਨ। ਇਸ ਆਫਰ ਦਾ ਲਾਭ ਲੈਣ ਲਈ ਗਾਹਕਾਂ ਨੂੰ ਆਪਣੀ ਕਾਰਟ ਵਿੱਚ ਇੱਕ ਨਵਾਂ ਆਈਫੋਨ ਰੱਖਣ ਦੀ ਜ਼ਰੂਰਤ ਹੈ ਅਤੇ ਫਿਰ ਏਅਰਪੌਡਸ ਨੂੰ ਇੱਕ ਵਾਇਰਲੈੱਸ ਚਾਰਜਿੰਗ ਕੇਸ ਨਾਲ ਮੁਫਤ ਵਿੱਚ ਐਡ ਕਰਨਾ ਪਵੇਗਾ।


ਆਈਫੋਨ 13 ਮਿੰਨੀ ਦੇ ਬੇਸ ਵੇਰੀਐਂਟ ਦੀ ਵਿਕਰੀ ਕੀਮਤ 69,990 ਰੁਪਏ ਹੈ। ਆਈਫੋਨ ਐਕਸਆਰ 'ਤੇ ਐਚਡੀਐਫਸੀ ਬੈਂਕ ਕਾਰਡ ਕੈਸ਼ਬੈਕ ਅਤੇ ਵਪਾਰਕ ਪੇਸ਼ਕਸ਼ਾਂ ਦਾ ਲਾਭ ਲੈਣ ਤੋਂ ਬਾਅਦ ਗਾਹਕ ਕੁੱਲ 24,000 ਰੁਪਏ (ਕੈਸ਼ਬੈਕ + ਐਕਸਚੇਂਜ) ਛੋਟ ਹਾਸਲ ਕਰ ਸਕਦੇ ਹਨ। ਜੋ ਕਿ ਆਈਫੋਨ 13 ਮਿੰਨੀ ਦੀ ਪ੍ਰਭਾਵੀ ਕੀਮਤ ਨੂੰ ਘਟਾ ਕੇ 45,990 ਰੁਪਏ ਕਰ ਦੇਵੇਗਾ। ਇਸੇ ਤਰ੍ਹਾਂ ਦੂਜੇ ਆਈਫੋਨਸ ਲਈ, ਦੋਵੇਂ ਕੈਸ਼ਬੈਕ ਅਤੇ ਐਕਸਚੇਂਜ ਪੇਸ਼ਕਸ਼ਾਂ ਉਪਲਬਧ ਹਨ।



  • IPhone 13 Mini ਦੀ ਪ੍ਰਭਾਵੀ ਕੀਮਤ = 45,990 ਰੁਪਏ

  • ਆਈਫੋਨ 13 ਦੀ ਪ੍ਰਭਾਵੀ ਕੀਮਤ = 55,990 ਰੁਪਏ

  • ਆਈਫੋਨ 12 64 ਜੀਬੀ 16% ਛੋਟ ਦੇ ਨਾਲ 66,999 ਰੁਪਏ ਵਿੱਚ ਉਪਲਬਧ

  • ਆਈਫੋਨ 12 128 ਜੀਬੀ 15% ਦੀ ਛੋਟ ਦੇ ਨਾਲ 71,999 ਰੁਪਏ ਵਿੱਚ ਉਪਲਬਧ

  • ਆਈਫੋਨ 12 256 ਜੀਬੀ 13% ਦੀ ਛੋਟ ਦੇ ਨਾਲ 81,999 ਰੁਪਏ ਵਿੱਚ ਉਪਲਬਧ


ਇਹ ਵੀ ਪੜ੍ਹੋ: GST Collection: ਲਗਾਤਾਰ ਤੀਜੇ ਮਹੀਨੇ ਜੀਐਸਟੀ ਕਲੈਕਸ਼ਨ 'ਚ ਵਾਧਾ, ਪਿਛਲੇ ਸਾਲ ਦੇ ਮੁਕਾਬਲੇ 23% ਦਾ ਹੋਇਆ ਵਾਧਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904