ਨਵੀਂ ਦਿੱਲੀ: ਭਾਰਤੀ ਏਅਰਟੈਲ ਨੇ ਪ੍ਰੀਪੇਡ ਖਪਤਕਾਰਾਂ ਨੂੰ ਨਵੇਂ ਪਲਾਨ ਤਹਿਤ ਹੋਰ ਨੈੱਟਵਰਕਾਂ ਦਿੱਤੀ ਅਨਲਿਮਟਿਡ ਮੁਫ਼ਤ ਕਾਲਿੰਗ ਦੀ ਸਹੂਲਤ ਦਿੱਤੀ ਹੈ। ਨਵੇਂ ਪਲਾਨਾਂ ’ਚ ਪ੍ਰੀਪੇਡ ਗਾਹਕਾਂ ਨੂੰ ਸਹੂਲਤ ਦੇਣ ਵਾਲਾ ਇਹ ਫ਼ੈਸਲਾ 3 ਦਸੰਬਰ ਤੋਂ ਲਾਗੂ ਹੋ ਗਿਆ ਹੈ। ਭਾਰਤੀ ਏਅਰਟੈੱਲ ਵੱਲੋਂ ਟਵੀਟ ਕਰ ਕੇ ਦੱਸਿਆ ਗਿਆ ਕਿ ਅਨਲਿਮਟਿਡ ਪਲਾਨ ਤਹਿਤ 7 ਦਸੰਬਰ ਤੋਂ ਏਅਰਟੈੱਲ ਦੇ ਗਾਹਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਮੁਫ਼ਤ ਕਾਲਿੰਗ ਕਰ ਸਕਣਗੇ। ਇਸ ’ਤੇ ਕੋਈ ਵੀ ਸ਼ਰਤ ਲਾਗੂ ਨਹੀਂ ਹੋਵੇਗੀ। ਯਾਦ ਰਹੇ 3 ਦਸੰਬਰ ਤੋਂ ਏਅਰਟੈਲ ਤੇ ਜੀਓ ਸਣੇ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਕਾਲ ਦਰਾਂ ਵਧਾ ਦਿੱਤੀਆਂ ਹਨ। ਅਜਿਹੇ ਵਿੱਚ ਗਾਹਕਾਂ ਨੂੰ ਰਾਹਤ ਦੇਣ ਲਈ ਏਅਰਟੈਲ ਨੇ ਨਵੇਂ ਪਲਾਨਾਂ ’ਚ ਪ੍ਰੀਪੇਡ ਗਾਹਕਾਂ ਨੂੰ ਨਵੀਂ ਸਹੂਲਤ ਦਿੱਤੀ ਹੈ।