ਅਗਲੇ ਮਹੀਨੇ ਤੋਂ ਜ਼ਿਆਦਾਤਰ ਦੂਰਸੰਚਾਰ ਕੰਪਨੀਆਂ ਆਪਣੇ ਟੈਰਿਫ ਵਧਾਉਣ ਜਾ ਰਹੀਆਂ ਹਨ। ਕੰਪਨੀਆਂ ਪਹਿਲਾਂ ਹੀ ਇਸ ਦਾ ਐਲਾਨ ਕਰ ਚੁਕੀਆਂ ਹਨ। ਇਸੇ ਦੌਰਾਨ ਏਅਰਟੈੱਲ ਵੱਲੋਂ ਗਾਹਕਾਂ ਨੂੰ ਹੈਰਾਨ ਕਰਨ ਵਾਲੀ ਖ਼ਬਰ ਆ ਰਹੀ ਹੈ। ਦਰਅਸਲ, ਏਅਰਟੈੱਲ ਦੇ ਪੋਸਟਪੇਡ ਪਲਾਨ ਨੂੰ ਮਹਿੰਗਾ ਕਰਨ ਦੀ ਵੀ ਖ਼ਬਰ ਹੈ।
ਟੈਲੀਕਾਮਟਾਕ 'ਤੇ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਏਅਰਟੈਲ ਦੇ ਟੈਰਿਫ ਦੀ ਕੀਮਤ ਵਧਣ ਤੋਂ ਬਾਅਦ ਕੰਪਨੀ ਦੀ ਸ਼ੁਰੂਆਤੀ ਪੋਸਟਪੇਡ ਯੋਜਨਾ 400 ਰੁਪਏ ਤੋਂ ਜ਼ਿਆਦਾ ਹੋ ਸਕਦੀ ਹੈ। ਏਅਰਟੈਲ ਦਾ ਇਸ ਸਮੇਂ ਸਭ ਤੋਂ ਸਸਤਾ ਪੋਸਟਪੇਡ ਪਲਾਨ 399 ਰੁਪਏ ਦਾ ਹੈ, ਏਅਰਟੈਲ ਦਾ ਇਹ ਪਲਾਨ ਕੁਝ ਸਰਕਲ ਵਿੱਚ ਹੀ ਉਪਲੱਬਧ ਹੈ।
ਇਸ ਤੋਂ ਇਲਾਵਾ 499 ਰੁਪਏ ਦਾ ਬੇਸ ਪਲਾਨ ਜ਼ਿਆਦਾਤਰ ਏਅਰਟੈਲ ਗਾਹਕਾਂ ਲਈ ਉਪਲੱਬਧ ਹੈ। ਇਸ ਲਈ ਏਅਰਟੈਲ ਦੇ ਟੈਰਿਫ ਮਹਿੰਗੇ ਹੋਣਗੇ, ਜਿਸ ਕਾਰਨ ਏਅਰਟੈਲ ਦਾ 399 ਰੁਪਏ ਦਾ ਪਲਾਨ 400 ਰੁਪਏ ਤੋਂ ਜ਼ਿਆਦਾ ਦਾ ਹੋਣ ਜਾ ਰਿਹਾ ਹੈ।
ਦੱਸ ਦੇਈਏ ਏਅਰਟੈੱਲ ਦੇ ਮੰਥਲੀ ਰੈਂਟਲ ਪਲਾਨ 499 ਰੁਪਏ ਵਿੱਚ, ਗਾਹਕਾਂ ਨੂੰ 75 ਜੀਬੀ ਡੇਟਾ ਦੇ ਨਾਲ ਮੁਫਤ ਕਾਲਿੰਗ ਦਾ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ, ਗਾਹਕਾਂ ਨੂੰ ਨੈੱਟਫਲਿਕਸ ਦੇ ਤਿੰਨ ਮਹੀਨੇ ਤੇ ਇੱਕ ਸਾਲ ਲਈ ਐਮਾਜ਼ਾਨ ਪ੍ਰਾਈਮ ਦੀ ਸਬਸਕ੍ਰਿਪਸ਼ਨ ਮਿਲਦੀ ਹੈ। ਇਸ ਦੇ ਨਾਲ ਹੀ 499 ਦੇ ਇਸ ਪੋਸਟਪੇਡ ਪਲਾਨ 'ਚ ਯੂਜ਼ਰਸ ਨੂੰ ਜ਼ੀ5 ਤੇ ਏਅਰਟੈੱਲ ਐਕਸਟ੍ਰੀਮ ਐਪ ਦੀ ਕੰਪਲੀਮੈਂਟਰੀ ਸਬਸਕ੍ਰਿਪਸ਼ਨ ਵੀ ਦਿੱਤੀ ਗਈ ਹੈ।