ਨਵੀਂ ਦਿੱਲੀ: ਜੀਓ ਫਾਈਬਰ ਦੇ ਲੌਂਚ ਤੋਂ ਪਹਿਲਾਂ ਏਅਰਟੇਲ ਨੇ ਵੱਡਾ ਕਦਮ ਚੁੱਕਿਆ ਹੈ। ਏਅਰਟੇਲ ਨੇ ਆਪਣੇ ਟੀਵੀ ਬਾਕਸ ਨਾਲ ਨੈੱਟਫਲਿਕਸ ਤੇ ਏਅਰਟੈਲ ਐਕਸਸਟ੍ਰੀਮ ਐਪ ਦਾ ਸਬਸਕ੍ਰਿਪਸ਼ਨ ਫਰੀ ਦੇਣ ਦਾ ਫੈਸਲਾ ਕੀਤਾ ਹੈ। ਇਸ ਆਫਰ ਤਹਿਤ ਮਹੀਨੇ ਲਈ ਯੂਜ਼ਰਸ ਨੂੰ ਨੈੱਟਫਲਿਕਸ ਦਾ 500 ਰੁਪਏ ਦਾ ਸਬਸਕ੍ਰਿਪਸ਼ਨ ਫਰੀ ਮਿਲੇਗਾ। ਜਦਕਿ ਐਕਸਸਟ੍ਰੀਮ ਐਪ ‘ਚ ਯੂਜ਼ਰਸ ਨੂੰ 1200 ਰੁਪਏ ਦਾ ਇੱਕ ਸਾਲ ਦਾ ਸਬਸਕ੍ਰਿਪਸ਼ਨ ਫਰੀ ਮਿਲੇਗਾ।

ਏਅਰਟੈੱਲ ਟੀਵੀ ਦਾ ਇੰਟਰਨੈੱਟ ਟੀਵੀ ਬਾਕਸ ਇੱਕ ਸਮਾਰਟ ਸੈੱਟ ਟੌਪ ਬਾਕਸ ਹੈ। ਏਅਰਟੈੱਲ ਟੀਵੀ ਬਾਕਸ ਨਾਲ ਯੂਜ਼ਰਸ ਨੂੰ ਡੀਟੀਐਚ ਐਚਡੀ ਤੇ ਓਟੀਟੀ ਐਪ ਸਰਵਿਸ ਇੱਕ ਹੀ ਪਲੇਟਫਾਰਮ ‘ਤੇ ਮਿਲਦੀ ਹੈ। ਇੰਟਰਨੈੱਟ ਕਨੈਕਸ਼ਨ ਰਾਹੀਂ ਇਸ ਬਾਕਸ ‘ਚ ਯੂਜ਼ਰਸ ਨੈੱਟਫਲਿਕਸ ਤੋਂ ਇਲਾਵਾ ਪ੍ਰਾਈਮ, ਜੀ5, ਹੌਟ ਸਟਾਰ, ਸੋਨੀ ਐਲਆਈਵੀ ਤੇ ਬਾਕੀ ਦੂਜੇ ਪਲੇਟਫਾਰਮ ਦਾ ਕੰਟੈਂਟ ਵੇਖ ਸਕਦੇ ਹਨ। ਨਵਾਂ ਆਫਰ ਸਿਰਫ ਨਵਾਂ ਬਾਕਸ ਖਰੀਦਣ ‘ਤੇ ਹੀ ਮਿਲੇਗਾ।

ਏਅਰਟੈਲ ਨੇ ਹਾਲ ਹੀ ‘ਚ ਇੰਟਰਨੈੱਟ ਟੀਵੀ ਬਾਕਸ ਦੀ ਕੀਮਤ ‘ਚ ਵੱਡੀ ਕਮੀ ਕੀਤੀ ਹੈ। ਇਸ ਬਾਕਸ ਦਾ ਪ੍ਰਾਈਜ਼ ਹੁਣ 2269 ਰੁਪਏ ਹੈ ਜਿਸ ਦੇ ਨਾਲ ਨਵੇਂ ਆਫਰ ਤਹਿਤ ਯੂਜ਼ਰਸ ਨੂੰ ਕਰੀਬ 1700 ਰੁਪਏ ਦਾ ਫਾਇਦਾ ਹੋਵੇਗਾ। ਯੂਜ਼ਰਸ ਨੂੰ ਬਾਕਸ ਨਾਲ ਹੀ 699 ਰੁਪਏ ਦੀ ਕੀਮਤ ਵਾਲਾ ਐਚਡੀ ਚੈਨਲ ਦਾ ਡੀਟੀਐਚ ਪੈਕ ਵੀ ਮਿਲੇਗਾ।

ਏਅਰਟੈੱਲ ਨੇ ਅਗਸਤ 2017 ‘ਚ ਏਅਰਟੈੱਲ ਇੰਟਰਨੈੱਟ ਟੀਵੀ ਨੂੰ ਲੌਂਚ ਕੀਤਾ ਸੀ ਜਿਸ ਦੀ ਲੌਂਚ ਸਮੇਂ ਕੀਮਤ 4999 ਰੁਪਏ ਸੀ। ਹੁਣ ਜੀਓ ਲੌਂਚ ਹੋਣ ‘ਚ ਮਹਿਜ਼ ਤਿੰਨ ਦਿਨ ਬਾਕਿ ਹਨ। ਅਜਿਹੇ ‘ਚ ਏਅਰਟੇਲ ਨੇ ਯੂਜ਼ਰਸ ਨੂੰ ਖੁਸ਼ ਕਰਨ ਲਈ ਧਮਾਕੇਦਾਰ ਐਲਾਨ ਕੀਤਾ ਹੈ।