ਨਵੀਂ ਦਿੱਲੀ: ਐਪਲ ਤੇ ਸੈਮਸੰਗ ਦੇ ਚੋਣਵੇ ਸਮਾਰਟਫੋਨਜ਼ ਵਿੱਚ ਤੈਅ ਸੀਮਾਂ ਤੋਂ ਵੱਧ ਰੇਡੀਏਸ਼ਨ ਨਿਕਲਣ ਸਬੰਧੀ ਪਿਛਲੇ ਮਹੀਨੇ ਅਮਰੀਕਾ ਦੇ ਕੈਲੀਫੋਰਨੀਆ ਦੀ ਹੇਠਲੀ ਅਦਾਲਤ ਵਿੱਚ ਮੁਕਦਮਾ ਦਾਇਰ ਕੀਤਾ ਗਿਆ ਹੈ। ਮੁਕੱਦਮੇ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਸਮਾਰਟਫੋਨਜ਼ ਵਿੱਚ ਜ਼ਿਆਦਾ RF (ਰੇਡੀਓ ਫ੍ਰੀਕੁਐਂਸੀ) ਰੀਡੀਏਸ਼ਨ ਨਿਕਲਦੀਆਂ ਹਨ। ਐਪਲ ਤੇ ਸੈਮਸੰਗ ਦੇ ਇਨ੍ਹਾਂ ਸਮਾਰਟਫੋਨਜ਼ ਵਿੱਚ ਐੱਫਸੀਸੀ (ਫੈਡਰਲ ਕਮਿਊਨੀਕੇਸ਼ਨਜ਼ ਕਮਿਸ਼ਨ) ਵੱਲੋਂ ਨਿਰਧਾਰਤ ਕੀਤੀ ਗਈ ਰੇਡੀਏਸ਼ਨ ਤੋਂ ਵੱਧ ਮਾਤਰਾ ਵਿੱਚ ਹਾਨੀਕਾਰਕ ਕਿਰਨਾਂ ਨਿਕਲਦੀਆਂ ਹਨ।


ਹਾਲਾਂਕਿ, ਇਸ ਦੋਵਾਂ ਕੰਪਨੀਆਂ 'ਤੇ ਕੀਤੇ ਗਏ ਮੁਕੱਦਮੇ ਦੇ ਵਿਰੋਧ ਵਿੱਚ ਨਿਊਜ਼ੀਲੈਂਡ ਦੇ ਮੈਡੀਕਲ ਜਰਨਲ ਦਾ ਨੋਟ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਲਿਖਿਆ ਗਿਆ ਸੀ ਕਿ ਇਹ ਰੇਡੀਏਸ਼ਨਜ਼ ਕਿਸੇ ਵੀ ਤਰ੍ਹਾਂ ਦੇ ਸਰੀਰ ਨੂੰ ਨੁਕਸਾਨ ਨਹੀਂ ਕਰਦੀਆਂ। ਰਿਸਰਚਰਜ਼ ਨੇ ਇਸ ਰਿਪੋਰਟ ਵਿਚ ਦੱਸਿਆ ਕਿ ਕਈ ਤਰ੍ਹਾਂ ਦੀ ਸਟੱਡੀ ਵਿੱਚ ਵੇਖਿਆ ਗਿਆ ਹੈ ਕਿ ਇਸ ਤਰ੍ਹਾਂ ਦੀ ਰੇਡੀਓ ਫ੍ਰੀਕੁਐਂਸੀ ਮਨੁੱਖੀ ਸਰੀਰ ਦੀ ਲੋ-ਕੁਆਲਿਟੀ ਦੀ ਟਿਸ਼ੂ ਨੂੰ ਪ੍ਰਭਾਵਿਤ ਕਰ ਸਕਦੀ ਹੈ।


ਰਿਸਰਚ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਐਂਟੀ 5G ਸੈਂਟੀਮੈਂਟ ਨੇ ਬੜ੍ਹਵਾ ਦੇਣ ਲਈ ਬਿਨਾਂ ਕਿਸੇ ਵਿਗਿਆਨਕ ਸੱਚਾਈ ਦੇ ਇਸ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਪਿਛਲੇ ਹਫਤੇ ਅਮਰੀਕੀ ਸ਼ਿਕਾਗੋ ਟ੍ਰਿਬਿਊਨ ਨੇ ਅਧਿਆਨ ਵਿੱਚ ਪਾਇਆ ਕਿ ਆਈਫੋਨ 7, ਆਈਫੋਨ 8, ਆਈਫੋਨ ਐਕਸ, ਸੈਮਸੰਗ ਗਲੈਕਸੀ ਐਸ8, ਗਲੈਕਸੀ ਐਸ9 ਤੇ ਗਲੈਕਸੀ ਜੇ3 ਸਮਾਰਟਫੋਨਜ਼ ਨੂੰ ਐਫਸੀਸੀ ਦੁਆਰਾ ਨਿਰਧਾਰਿਤ ਕੀਤੀਆਂ ਕਿਰਨਾਂ ਤੋਂ ਜ਼ਿਆਦਾ ਰੇਡੀਏਸ਼ਨ ਛੱਡਦੇ ਹਨ।