ਨਵੀਂ ਦਿੱਲੀ: ਟੈਕ ਜੌਇੰਟ ਐਪਲ ਨੇ ਆਈਫੋਨ ਦੇ ਰਿਪੇਅਰਿੰਗ ‘ਤੇ ਖ਼ਰਚ ਨੂੰ ਘੱਟ ਕਰਨ ਲਈ ਬੇਹੱਦ ਜ਼ਰੂਰੀ ਕਦਮ ਚੁੱਕਿਆ ਹੈ। ਐਪਲ ਜਲਦੀ ਹੀ ਥਰਡ ਪਾਰਟੀ ਮੋਬਾਇਲ ਸੈਟਿੰਗਸ ਦੇ ਨਾਲ ਪਾਟਨਰਸ਼ਿਪ ਕਰੇਗਾ ਜਿਸ ਨਾਲ ਆਈਫੋਨ ਦੇ ਰਿਪੇਅਰ ‘ਤੇ ਲੱਗਣ ਵਾਲੀ ਕੀਮਤ ਘਟਣ ਦੀ ਉਮੀਦ ਹੈ। ਇਸ ਦੇ ਨਾਲ ਹੀ ਇੱਕ ਪ੍ਰੋਗਰਾਮ ਤਹਿਤ ਮੋਬਾੀਲ ਰਿਪੇਅਰਿੰਗ ਸੈਂਟਰਸ ਨੂੰ ਐਪਲ ਆਈਫੋਨ ਦੇ ਓਰੀਜ਼ਨਲ ਪਾਰਟਸ ਤੇ ਟ੍ਰੇਨਿੰਗ ਦੇਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ।

Continues below advertisement


ਐਪਲ ਨੇ ਦੱਸਿਆ ਕਿ ਉਹ ਜਲਦੀ ਹੀ ਰਿਪੇਅਰਿੰਗ ਸੇਂਟਰਸ ਨੂੰ ਆਈਫੋਨ ਦੀ ਬੈਟਰੀ ਤੇ ਸਕਰੀਨ ਮੁਹੱਈਆ ਕਰਾਵੇਗਾ। ਕੰਪਨੀ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਯੂਜ਼ਰਸ ਨੂੰ ਘੱਟ ਕੀਮਤ ‘ਚ ਆਪਣੇ ਆਈਫੋਨ ਨੂੰ ਠੀਕ ਕਰਵਾਉਣ ਦਾ ਮੌਕਾ ਮਿਲੇਗਾ। ਐਪਲ ਦੇ ਸਰਵਿਸ ਸੈਂਟਰਸ ‘ਤੇ ਮੋਬਾਈਲ ਰਿਪੇਅਰ ਕਰਨ ਵਾਲੇ ਇੰਜੀਨੀਅਰਸ ਨੂੰ ਖਾਸ ਟ੍ਰੇਨਿੰਗ ਦਿੱਤੀ ਜਾਵੇਗੀ।


ਐਪਲ ਦਾ ਇਹ ਨਵਾਂ ਮਾਡਲ ਅਜੇ ਟੈਸਟਿੰਗ ਫੇਜ਼ ‘ਚ ਹੈ ਤੇ ਇਸ ਨੂੰ ਨਾਰਥ ਅਮਰੀਕਾ, ਯੂਰੋਪ ਤੇ ਏਸ਼ੀਆ ਦੀਆਂ 20 ਥਾਂਵਾਂ ‘ਤੇ ਲਾਗੂ ਕੀਤਾ ਗਿਆ ਹੈ। ਹੁਣ ਐਪਲ ਬਾਕੀ ਦੇਸ਼ਾਂ ‘ਚ ਇਸ ਪ੍ਰੋਗ੍ਰਾਮ ਦਾ ਵਿਸਥਾਰ ਕਰਨਾ ਚਾਹੁੰਦਾ ਹੈ।


ਇਸ ਪ੍ਰੋਗ੍ਰਾਮ ਤਹਿਤ ਆਉਟ ਆਫ਼ ਵਾਰੰਟੀ ਹੋ ਚੁੱਕੇ ਆਈਫੋਨ ਨੂੰ ਵੀ ਰਿਪੇਅਰ ਕਰਵਾਇਆ ਜਾ ਸਕੇਗਾ ਜਦਕਿ ਉਸ ਲਈ ਯੂਜ਼ਰਸ ਨੂੰ ਕੀਮਤ ਚੁਕਾਉਣੀ ਪਵੇਗੀ। ਐਪਲ ਨੇ ਦੱਸਿਆ ਕਿ ਉਸ ਦੇ ਇਸ ਪ੍ਰੋਗ੍ਰਾਮ ਨੂੰ ਜੁਆਇੰਨ ਕਰਨ ਲਰੀ ਟ੍ਰੇਨਰਸ ਨੂੰ ਕੋਈ ਫੀਸ ਨਹੀ ਦੇਣੀ ਪਵੇਗੀ। ਕੰਪਨੀ ਉਨ੍ਹਾਂ ਲੋਕਾਂ ਨੂੰ ਟ੍ਰੇਨਿੰਗ ਦਵੇਗੀ ਜਿਨ੍ਹਾਂ ਕੋਲ ਰਿਪੇਅਰਿੰਗ ਕੋਰਸ ਸਰਟੀਫਿਕੇਟ ਹੈ।