ਨਵੀਂ ਦਿੱਲੀ: ਐਂਡ੍ਰਾਈਡ ਸਾਫਟਵੇਅਰ ਤੇ ਸਿਕਊਰਟੀ ਅਪਡੇਟ ਮਾਮਲੇ ‘ਚ ਨੋਕੀਆ ਦੂਜੀਆਂ ਕੰਪਨੀਆਂ ‘ਤੇ ਭਾਰੀ ਸਾਬਤ ਹੋਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਨੋਕੀਆ ਦੇ 96 ਫੀਸਦ ਸਮਾਰਟਫੋਨ ਐਂਡ੍ਰਾਈਡ 9.0 ਪਾਈ ‘ਤੇ ਚੱਲ ਰਹੇ ਹਨ। ਇੰਨਾ ਹੀ ਨਹੀਂ ਨੋਕੀਆ ਨੂੰ ਸਾਰੇ ਸਮਾਰਟਫੋਨ ਨੂੰ ਸਭ ਤੋਂ ਪਹਿਲਾਂ ਸਿਕਊਰਿਟੀ ਅਪਡੇਟ ਵੀ ਮਿਲ ਰਿਹਾ ਹੈ।


ਸਾਫਟਵੇਅਰ ਅਪਡੇਟ ਐਂਡ੍ਰਾਈਡ ਸਮਾਰਟਫੋਨ ਮੇਕਰਸ ਲਈ ਪਹਿਲਾਂ ਮੁੱਖ ਮੁੱਦਾ ਨਹੀਂ ਹੁੰਦਾ ਸੀ। ਹੁਣ ਜਦੋਂ ਯੂਜ਼ਰਸ ਲੰਬੇ ਸਮੇਂ ਤਕ ਸਮਾਰਟਫੋਨ ਦਾ ਇਸਤੇਮਾਲ ਕਰਨ ਲੱਗੇ ਹਨ ਤਾਂ ਇਹ ਕਾਫੀ ਅਹਿਮ ਮੁੱਦਾ ਬਣ ਚੁੱਕਿਆ ਹੈ। ਸਿਕਉਰਿਟੀ ਅਪਡੇਟ ਵੀ ਯੂਜ਼ਰਸ ਲਈ ਹੁਣ ਜ਼ਰੂਰੀ ਪਹਿਲੂਆਂ ‘ਚ ਇੱਕ ਹੈ। ਇਸ ਲਈ ਨੋਕੀਆ ਦਾ ਇਸ ਮਾਮਲੇ ‘ਚ ਅੱਗੇ ਨਿਕਲਣਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।


ਸੈਮਸੰਗ ਸਿਕਊਰਿਟੀ ਅਪਡੇਟ ਤੇ ਸਾਫਟਵੇਅਰ ਅਪਡੇਟ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ। ਸੈਮਸੰਗ ਦੇ ਲੇਟੇਸਟ ਸਮਾਰਟਫੋਨ ‘ਚ 89 ਫੀਸਦੀ ਅਜਿਹੇ ਹਨ ਜੋ ਐਂਡ੍ਰਾਇਡ 9.0 ਪਾਈ ‘ਤੇ ਕੰਮ ਕਰ ਰਹੇ ਹਨ। ਉਧਰ, ਬਾਕੀ ਕੰਪਨੀਆਂ ਜਿਵੇਂ ਸ਼ਿਓਮੀ ਦੇ 84 ਫੀਸਦੀ ਡਿਵਾਇਸ ਐਂਡ੍ਰਾਇਡ 9.0 ਪਾਈ, ਹੁਆਵੇ ਇਸ ਮਾਮਲੇ ‘ਚ ਚੌਥੇ ਨੰਬਰ ‘ਤੇ 82 ਫੀਸਦੀ ਡਿਵਾਇਸਾਂ ‘ਤੇ 9.0 ਪਾਈ ‘ਤੇ ਕੰਮ ਕਰ ਰਹੇ ਹਨ।