ਕੰਪਨੀ ਨੇ ਐਪਲ ਪਾਰਕ ਕੈਂਪਸ ਦੇ ਸਟੀਵ ਜੌਬਸ ਥਿਏਟਰ ਵਿੱਚ 10 ਸਤੰਬਰ ਨੂੰ ਹੋਣ ਵਾਲੇ ਇਵੈਂਟ ਲਈ ਸੱਦਾ ਪੱਤਰ ਭੇਜੇ ਹਨ। ਇਸ ਦਿਨ ਜਾਰੀ ਹੋਣ ਵਾਲੇ ਨਵੇਂ ਆਈਫ਼ੋਨ ਵਿੱਚ ਟ੍ਰਿਪਲ ਲੈਂਸ ਕੈਮਰਾ ਹੋਣ ਦੀ ਆਸ ਹੈ। ਐਪਲ ਦਾ ਅਗਲਾ ਆਈਫ਼ੋਨ 11 ਜਾਂ ਆਈਫ਼ੋਨ ਪ੍ਰੋ ਨਾਂ ਤਹਿਤ ਜਾਰੀ ਹੋ ਸਕਦਾ ਹੈ।
ਨਵਾਂ ਆਈਫ਼ੋਨ ਵੱਖ-ਵੱਖ ਵਰਸ਼ਨ ਵਿੱਚ ਆ ਸਕਦਾ ਹੈ, ਜਿਵੇਂ ਐਪਲ ਨੇ ਸਾਲ 2017 ਵਿੱਚ ਕੀਤਾ ਸੀ। ਹਾਲਾਂਕਿ, ਹਾਲੇ ਇਹ ਸਾਫ ਨਹੀਂ ਹੈ ਕਿ ਐਪਲ ਦਾ ਇਹ ਆਈਫ਼ੋਨ 5ਜੀ ਤਕਨੀਕ ਨਾਲ ਆਵੇਗਾ ਕਿ ਨਾ। ਉਂਝ ਐਪਲ ਸਾਲ 2020 ਤਕ 5ਜੀ ਫ਼ੋਨ ਜਾਰੀ ਕਰਨ ਦੀ ਤਿਆਰੀ ਵਿੱਚ ਹੈ।