ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਆਪ੍ਰੇਟਰ ਕੰਪਨੀ ਏਅਰਟੈਲ ਨੇ ਆਪਣੇ ਪ੍ਰੀਪੇਡ ਗਾਹਕਾਂ ਲਈ ਵੱਧ ਡੇਟਾ ਵਾਲਾ ਨਵਾਂ ਪਲਾਨ ਬਾਜ਼ਾਰ 'ਚ ਲਿਆਂਦਾ ਹੈ। ਇਸ ਪਲਾਨ 'ਚ ਯੂਜ਼ਰ ਨੂੰ ਹਰ ਦਿਨ 4 ਜੀਬੀ 3ਜੀ-4ਜੀ ਡਾਟਾ 28 ਦਿਨਾਂ ਤੱਕ ਦਿੱਤਾ ਜਾਵੇਗਾ। ਇਹ ਪਲਾਨ ਜੀਓ ਦੇ 999 ਰੁਪਏ ਦਾ ਪਲਾਨ ਨੂੰ ਟੱਕਰ ਦੇਣ ਲਈ ਏਅਰਟੈਲ ਨੇ ਸ਼ੁਰੂ ਕੀਤਾ ਹੈ। ਇਸ 'ਚ ਜੀਓ ਸਿਰਫ 90 ਜੀਬੀ ਡੇਟਾ ਦਿੰਦਾ ਹੈ। ਏਅਰਟੈਲ ਆਪਣੇ ਇਸ ਪਲਾਨ 'ਚ 28 ਦਿਨਾਂ ਤੱਕ ਡੇਟਾ ਦੇ ਨਾਲ ਅਨਲਿਮਟਿਡ ਕਾਲਿੰਗ ਵੀ ਦੇ ਰਿਹਾ ਹੈ। ਏਅਰਟੈਲ ਕਸਟਮਰ ਨੂੰ ਇਹ ਚੈੱਕ ਕਰਨਾ ਪਵੇਗਾ ਕਿ ਉਨ੍ਹਾਂ ਨੂੰ ਇਹ ਪਲਾਨ ਮਿਲੇਗਾ ਜਾਂ ਨਹੀਂ। ਚੈੱਕ ਕਰਨ ਲਈ ਏਅਰਟੈਲ ਦੀ ਵੈੱਬਸਾਈਟ 'ਤੇ ਜਾ ਕੇ ਰਿਚਾਰਜ ਸੈਕਸ਼ਨ 'ਚ ਜਾ ਕੇ ਪਤਾ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ 999 ਰੁਪਏ 'ਚ ਰਿਚਾਰਜ ਕਰਕੇ 4 ਜੀਬੀ ਡੇਟਾ ਹੋਜ਼ਾਨਾ ਲਿਆ ਜਾ ਸਕੇਗਾ। ਇਸ ਤਰ੍ਹਾਂ 999 ਰੁਪਏ 'ਚ ਏਅਰਟੈਲ ਯੂਜ਼ਰ ਨੂੰ 112 ਜੀਬੀ ਡਾਟਾ ਦੇ ਰਿਹਾ ਹੈ। ਇਸੇ ਰੇਂਜ 'ਚ ਰਿਲਾਇੰਸ ਜੀਓ ਦੇ ਪਲਾਨ ਦੀ ਗੱਲ ਕਰੀਏ ਤਾਂ ਜੀਓ 999 ਰੁਪਏ 'ਚ 90 ਦਿਨਾਂ ਲਈ 90 ਜੀਬੀ ਡਾਟਾ ਤੇ ਅਸੀਮਤ ਲੋਕਲ ਤੇ ਐਸਟੀਡੀ ਕਾਲਿੰਗ ਦਿੰਦਾ ਹੈ।