Jio Effect:ਏਅਰਟੈੱਲ ਵੱਲੋਂ ਮੁਫ਼ਤ ਇੰਟਰਨੈੱਟ
ਏਬੀਪੀ ਸਾਂਝਾ | 14 Oct 2016 05:17 PM (IST)
ਨਵੀਂ ਦਿੱਲੀ : ਭਾਰਤੀ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਨੇ V-Fiber ਸੁਪਰ ਫਾਸਟ ਬਰੋਡ ਬੈਂਡ ਬਾਜ਼ਾਰ ਵਿੱਚ ਪੇਸ਼ ਕੀਤਾ ਹੈ। ਕੰਪਨੀ ਦਾ ਦਾਅਵਾ ਹੈ ਕਿ V-Fiber 100Mbp ਤੱਕ ਦੀ ਇੰਟਰਨੈੱਟ ਸਪੀਡ ਦੇਵੇਗਾ। ਏਅਰ ਟੈਲ ਨੇ ਜੀਓ ਦਾ ਮੁਕਾਬਲਾ ਕਰਨ ਲਈ ਇਸ ਸਕੀਮ ਨੂੰ ਪੇਸ਼ ਕੀਤਾ ਹੈ। vectorisation ਤਕਨੀਕ ਦੇ ਜਰੀਏ ਆਪਣੇ ਢਾਂਚੇ ਵਿੱਚ ਬਦਲਾਅ ਕੀਤੇ ਬਿਨਾਂ ਬਰੋਡ ਬੈਂਡ ਦੀ ਸਪੀਡ 100Mbp ਤੱਕ ਵਧਾ ਸਕਦੀ ਹੈ। ਇਸ ਸੇਵਾ ਨੂੰ ਲੈਣ ਦੇ ਲਈ ਕੰਪਨੀ ਦੇ ਪੁਰਾਣੇ ਗ੍ਰਾਹਕਾਂ ਨੂੰ ਵੀ ਨਵਾਂ ਮੌਡਮ ਖ਼ਰੀਦਣਾ ਹੋਵੇਗਾ ਇਸ ਦੇ ਲਈ ਯੂਜ਼ਰ ਨੂੰ 1000 ਰੁਪਏ ਦੇਣੇ ਹੋਣਗੇ। ਇਸ ਤੋਂ ਬਾਅਦ ਕੰਪਨੀ ਗ੍ਰਾਹਕਾਂ ਨੂੰ ਤਿੰਨ ਮਹੀਨਾ ਦਾ ਟਰਾਇਲ ਆਫ਼ਰ ਦੇਵੇਗੀ। ਜਿਸ ਵਿੱਚ ਉਹ ਮੁਫ਼ਤ ਵਿੱਚ ਇੰਟਰਨੈੱਟ ਇਸਤੇਮਾਲ ਕਰ ਸਕਣਗੇ। ਇਸ ਦੇ ਨਾਲ ਹੀ ਸਾਰੇ ਬਰੋਡ ਬੈਂਡ ਯੂਜ਼ਰ ਨੂੰ ਮੁਫ਼ਤ ਵਿੱਚ ਅਣ-ਲਿਮਟਿਡ ਵਾਇਸ ਕਾਲ ਦਾ ਆਫ਼ਰ ਵੀ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਅਣ-ਲਿਮਟਡ ਕਾਲ ਆਫ਼ਰ ਦੇ ਤਹਿਤ ਏਅਰਟੈੱਲ ਬਰੋਡ ਬੈਂਡ ਯੂਜ਼ਰ ਦੂਜੇ ਯੂਜ਼ਰ ਨਾਲ ਮੁਫ਼ਤ ਕਾਲ ਦਾ ਅਨੰਦ ਲੈ ਸਕਣਗੇ।