ਨਵੀਂ ਦਿੱਲੀ : ਦਿੱਲੀ ਦੀ ਇੱਕ ਕੰਪਨੀ ਨੇ UIMI ਤਕਨੌਲਜੀ ਨੇ 6000mAh ਵਾਲਾ U3 ਪਾਵਰ ਬੈਕ ਲਾਂਚ ਕੀਤਾ ਹੈ। ਇਸ ਪਾਵਰ ਬੈਂਕ ਦੀ ਕੀਮਤ 799 ਰੁਪਏ ਹੈ। ਕੰਪਨੀ ਦਾ ਇਹ ਪਹਿਲਾਂ 'ਮੇਕ ਇੰਨ ਇੰਡੀਆ' ਪਾਵਰ ਬੈਂਕ ਹੈ। ਕੰਪਨੀ ਇਸ ਪਾਵਰ ਬੈਂਕ ਨੂੰ ਸਨੈਪਡੀਲ , ਫਿਲਪਕਾਰਟ, ਐਮੋਜਨ ਵਰਗੀਆਂ ਆਨ ਲਾਈਨ ਸਾਈਟਾਂ ਉੱਤੇ ਵਿੱਕਰੀ ਲਈ ਉਪਲਬਧ ਕਰਵਾਏਗੀ। ਇਸ ਪਾਵਰ ਬੈਂਕ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਹ ਸੋਲਰ ਐਨਰਜੀ ਨਾਲ ਚਾਰਜ ਹੋਵੇਗਾ। ਪਾਵਰ ਬੈਂਕ ਵਿੱਚ ਇਨਪੁੱਟ ਦੇ ਲਈ ਇੱਕ ਪੋਰਟ ਅਤੇ ਦੋ USB ਪੋਰਟ ਦਿੱਤੇ ਗਏ ਹਨ। ਇਹ ਪਾਵਰ ਬੈਂਕ ਪਾਣੀ ਅਤੇ ਡਸਟ ਪਰੂਫ਼ ਹੋਵੇਗਾ।