ਨਵੀਂ ਦਿੱਲੀ: ਜੀਓ ਦੇ ਟੱਕਰ 'ਚ ਏਅਰਟੈੱਲ ਨੇ ਆਪਣੇ 349 ਰੁਪਏ ਵਾਲੇ ਪਲਾਨ ਨੂੰ ਅੱਪਡੇਟ ਕੀਤਾ ਹੈ। ਇਸ ਪਲਾਨ 'ਚ ਪਹਿਲੇ ਰੋਜ਼ਾਨਾ ਸਿਰਫ 1 ਜੀ.ਬੀ. ਡਾਟਾ ਦਿੱਤਾ ਜਾਂਦਾ ਸੀ, ਹੁਣ ਇਸ ਪਲਾਨ 'ਚ ਅੱਪਡੇਟ ਤੋਂ ਬਾਅਦ 1.5 ਜੀ.ਬੀ. ਡਾਟਾ ਦਿੱਤਾ ਜਾਵੇਗਾ।

ਇਸ ਤੋਂ ਪਹਿਲੇ ਹੀ ਏਅਰਟੈੱਲ ਨੇ 349 ਰੁਪਏ ਵਾਲੇ ਪਲਾਨ 'ਚ ਲਿਮਟਿਡ ਸਮੇਂ ਲਈ 100 ਫ਼ੀਸਦੀ ਕੈਸ਼ ਬੈਕ ਦਾ ਆਫ਼ਰ ਵੀ ਦਿੱਤਾ ਸੀ। ਕੁਝ ਸਮੇਂ ਪਹਿਲੇ ਹੀ ਏਅਰਟੈੱਲ ਨੇ ਜੀਓ ਦੇ 349 ਰੁਪਏ ਵਾਲੇ ਪਲਾਨ ਨੂੰ ਚੁਨੌਤੀ ਦੇਣ ਲਈ ਆਪਣਾ ਨਵਾਂ ਟੈਰਿਫ਼ ਪਲਾਨ ਪੇਸ਼ ਕੀਤਾ ਸੀ।

ਏਅਰਟੈੱਲ ਦੇ ਨਵੇਂ 448 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ 'ਚ ਗਾਹਕਾਂ ਨੂੰ ਲੋਕਲ ਤੇ ਨੈਸ਼ਨਲ ਦੋਵਾਂ 'ਚ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦਿੱਤੀ ਜਾ ਰਹੀ ਹੈ। ਇਸ ਦੇ ਨਾਲ ਹੀ ਰੋਜ਼ਾਨਾ 1 ਜੀ.ਬੀ. ਡਾਟਾ ਤੇ 100 ਐਸ.ਐਮ.ਐਸ. ਵੀ ਮਿਲ ਰਹੇ ਹਨ। ਇਸ ਪਲਾਨ ਦੀ ਮਿਆਦ 70 ਦਿਨਾਂ ਦੀ ਰੱਖੀ ਗਈ ਹੈ।

ਇਸ ਤਰ੍ਹਾਂ ਜੇਕਰ ਜੀਓ ਦੇ 399 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ 'ਚ ਬਿਨਾਂ ਲਿਮਟ ਦੇ ਅਨਲਿਮਟਿਡ ਕਾਲ, 1 ਜੀ.ਬੀ. ਡਾਟਾ, ਐਸ.ਐਮ.ਐਸ. ਦਿੱਤੇ ਜਾਣਗੇ। ਇਸ ਪਲਾਨ ਦੀ ਮਿਆਦ ਵੀ 70 ਦਿਨਾਂ ਦੀ ਹੀ ਰੱਖੀ ਗਈ ਹੈ।