ਨਵੀਂ ਦਿੱਲੀ: ਹੋਲੀ ਮੌਕੇ ਟੈਲੀਕਾਮ ਕੰਪਨੀਆਂ ਵਿੱਚ ਫਿਰ ਡੇਟਾ ਜੰਗ ਸ਼ੁਰੂ ਹੋ ਗਈ ਹੈ। ਜੀਓ ਦੀ ਚੁਣੌਤੀ ਤੋਂ ਬਾਅਦ ਏਅਰਟੈਲ ਇੰਡੀਆ ਵੱਲੋਂ ਵੀ ਨਵੇਂ ਪਲਾਨ ਜਾਰੀ ਕੀਤੇ ਜਾ ਰਹੇ ਹਨ। ਏਅਰਟੈਲ ਨੇ ਹੁਣ 995 ਰੁਪਏ ਦਾ ਨਵਾਂ ਡੇਟਾ ਪਲਾਨ ਪੇਸ਼ ਕੀਤਾ ਹੈ। ਇਹ ਹੁਣ ਕੰਪਨੀ ਦੀ ਵੈੱਬਸਾਈਟ 'ਤੇ ਮੌਜੂਦ ਹੈ। ਪ੍ਰੀਪੇਡ ਗਾਹਕਾਂ ਲਈ 995 ਰੁਪਏ ਦਾ ਰਿਚਾਰਜ ਕਰਵਾਉਣ 'ਤੇ ਅਨਲਿਮਟਿਡ ਲੋਕਲ ਤੇ ਐਸਟੀਡੀ ਕਾਲਿੰਗ ਦੇ ਨਾਲ ਰੋਮਿੰਗ ਕਾਲਾਂ ਵੀ ਫ੍ਰੀ ਹਨ। ਇਸ ਰੀਚਾਰਜ ਵਿੱਚ ਰੋਜ਼ਾਨਾ 100 ਮੈਸੇਜ ਵੀ ਮਿਲਣਗੇ। ਇਸ ਦੇ ਨਾਲ ਹੀ ਗਾਹਕਾਂ ਨੂੰ 180 ਦਿਨ ਦੀ ਵੈਲੇਡਿਟੀ ਨਾਲ 6 ਜੀਬੀ ਡਾਟਾ ਵੀ ਫ੍ਰੀ ਮਿਲੇਗਾ। ਇਹ ਪਲਾਨ ਪੂਰੇ ਮੁਲਕ ਦੇ ਲੋਕਾਂ ਲਈ ਲਾਂਚ ਕੀਤਾ ਗਿਆ ਹੈ। ਏਅਰਟੈਲ ਵੱਲੋਂ ਲਾਂਚ ਇਹ ਨਵਾਂ ਪਲਾਨ ਰਿਲਾਇੰਸ ਜੀਓ ਦੇ 999 ਰੁਪਏ ਤੇ 1999 ਰੁਪਏ ਦੇ ਪਲਾਨ ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਗਿਆ ਹੈ। ਜੀਓ ਨੇ 999 ਰੁਪਏ ਦਾ ਰੀਚਾਰਜ ਪਲਾਨ ਲਾਂਚ ਕੀਤਾ ਸੀ ਜਿਸ ਵਿੱਚ ਕਾਲਿੰਗ ਤੋਂ ਇਲਾਵਾ 60 ਜੀਬੀ ਡੇਟਾ ਮਿਲਦਾ ਹੈ। ਜੀਓ ਵੱਲੋਂ ਪੇਸ਼ ਕੀਤੇ ਇਸ ਪਲਾਨ ਦੀ ਵੈਲੇਡਿਟੀ 90 ਦਿਨ ਦੀ ਹੈ।