ਮੰਬਈ: ਕਰੂਜ਼ ਬਾਈਕ ਬਣਾਉਣ ਵਾਲੀ ਕੰਪਨੀ ਰੌਇਲ ਇਨਫੀਲਡ ਨੇ ਆਪਣੇ ਦੋ ਨਵੇਂ ਬਾਈਕ ਲਾਂਚ ਕੀਤੇ ਹਨ। ਇਹ ਦੋਵੇਂ ਮੋਟਰਸਾਈਕਲ ਥੰਡਰਬਰਡ ਕਰੂਜ਼ਰ ਦੇ ਨਵੇਂ ਮਾਡਲ ਹਨ। ਕੰਪਨੀ ਇਸ ਸੀਰੀਜ਼ ਵਿੱਚ ਨਵੇਂ ਥੰਡਰਬਰਡ 350X ਤੇ ਥੰਡਰਬਰਡ 500X ਨੂੰ ਸ਼ਾਮਲ ਕਰੇਗੀ। ਇਹ ਦੋਵੇਂ ਮੋਟਰਸਾਈਕਲ ਸ਼ਹਿਰੀ ਖੇਤਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਏ ਗਏ ਹਨ।
ਰੌਇਲ ਇਨਫੀਲਡ ਨੇ ਥੰਡਰਬਰਡ ਐਕਸ ਦੀ ਲੁੱਕ ਵਿੱਚ ਕੁਝ ਅਪਡੇਟ ਕੀਤੇ ਹਨ। ਇਸ ਦੀ ਪੈਟਰੋਲ ਟੈਂਕੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਜਦਕਿ ਬਾਈਕ ਵਿੱਚ ਸਿਰਫ ਇੱਕ ਹੀ ਸੀਟ ਹੈ। ਇਸ ਤੋਂ ਇਲਾਵਾ ਇਸ ਦੇ ਰੰਗ ਨੂੰ ਵੀ ਖੂਬਸੂਰਤ ਬਣਾਇਆ ਗਿਆ ਹੈ। ਥੰਡਰਬਰਡ 350X ਵਿੱਚ ਪੀਲਾ ਤੇ ਬਲੂ ਕਲਰ ਮੌਜੂਦ ਹੋਵਗਾ ਜਦਕਿ ਥੰਡਰਬਰਡ 500X ਵਿੱਚ ਸਫੇਦ ਤੇ ਲਾਲ ਰੰਗ ਮੌਜੂਦ ਹੋਣਗੇ।
ਕੰਪਨੀ ਨੇ ਨਵੇਂ ਮਾਡਲਾਂ ਦੀ ਲੁੱਕ ਵਿੱਚ ਵੀ ਥੋੜਾ ਬਦਲਾਅ ਕੀਤਾ ਹੈ। ਦੋਵੇਂ ਹੀ ਮਾਡਲ ਹੁਣ ਜ਼ਿਆਦਾ ਸਪੋਰਟੀ ਲੁੱਕ ਵਿੱਚ ਹੋਣਗੇ। ਡ੍ਰਾਇਵਿੰਗ ਵਿੱਚ ਹੋਰ ਸਹੂਲਤ ਦਾ ਵੀ ਕੰਪਨੀ ਦਾਅਵਾ ਕਰ ਰਹੀ ਹੈ। ਇਨ੍ਹਾਂ ਦੀ ਕੀਮਤ ਪਹਿਲੇ ਮੋਟਰਸਾਈਕਲਾਂ ਤੋਂ ਥੋੜ੍ਹੀ ਜ਼ਿਆਦਾ ਹੋ ਸਕਦੀ ਹੈ।