ਨਵੀਂ ਦਿੱਲੀ: ਭਾਰਤ ਦੀ ਸਭ ਤੋਂ ਵੱਡੀ ਸਰਵਿਸ ਪ੍ਰੋਵਾਈਡਰ ਕੰਪਨੀ ਭਾਰਤੀ ਏਅਰਟੈਲ ਜੀਓ ਵਾਂਗ ਮੁਫਤ ਸਹੂਲਤ ਤਾਂ ਨਹੀਂ ਦੇਵੇਗੀ ਪਰ ਕਾਲ ਦਰਾਂ ਜ਼ਰੂਰ ਘਟਾਏਗੀ। ਕੰਪਨੀ ਨੇ ਸਾਫ ਕੀਤਾ ਹੈ ਕਿ ਜੀਓ ਦੇ ਆਉਣ ਨਾਲ ਵਾਈਸ ਕਾਲ ਦੀਆਂ ਦਰਾਂ ਵਿੱਚ ਕਮੀ ਆਏਗੀ ਪਰ ਏਅਰਟੈਲ ਵਾਈਸ ਕਾਲ ਨੂੰ ਜੀਓ ਦੀ ਤਰਜ਼ 'ਤੇ ਬਿਲਕੁੱਲ ਫਰੀ ਨਹੀਂ ਕੇਰਗੀ।

ਭਾਰਤੀ ਏਅਰਟੈਲ ਦੇ ਐਮ.ਡੀ. ਤੇ ਸੀਈਓ (ਭਾਰਤ-ਦੱਖਣੀ ਏਸ਼ੀਆ) ਗੋਪਾਲ ਵਿੱਟਲ ਨੇ ਕਿਹਾ ਕਿ ਟੈਲੀਕਮ ਸੈਕਟਰ ਵਿੱਚ ਮੁਕਾਬਲਾ ਵਧਿਆ ਹੈ। ਉਨ੍ਹਾਂ ਕਿਹਾ, ਅਸੀਂ ਇਨ੍ਹਾਂ ਚੁਣੌਤੀਆਂ ਦਾ ਸਨਮਾਣ ਕਰਾਂਗਾ ਪਰ ਅਸੀਂ ਲੋਕਾਂ ਦੇ ਕਦਮਾਂ ਨਾਲ ਪ੍ਰਭਾਵਿਤ ਨਹੀਂ ਹੋਵਾਂਗੇ।" ਇੱਥੇ ਉਨ੍ਹਾਂ ਸਪਸ਼ਟ ਕੀਤਾ ਕਿ ਨਵੀਂ ਕੰਪਨੀਆਂ ਦੇ ਆਉਣ ਨਾਲ ਦਰਾਂ ਵਿੱਚ ਕਮੀ ਆਏਗੀ।

ਕਾਬਲੇਗੌਰ ਹੈ ਕਿ ਪੰਜ ਸਤੰਬਰ ਨੂੰ ਜੀਓ ਲਾਂਚ ਕਰਦੇ ਹੋਏ ਕੰਪਨੀ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਵਾਈਸ ਕਾਲ ਤੇ ਡੇਟਾ ਨੂੰ ਵੈਲਕਮ ਆਫਰ ਤਹਿਤ ਫਰੀ ਕਰਨ ਦਾ ਐਲਾਨ ਕੀਤਾ ਸੀ। ਇਸ ਆਫਰ ਤਹਿਤ ਡੇਟਾ ਤਾਂ 31 ਦਸੰਬਰ ਤੱਕ ਫਰੀ ਹੈ ਪਰ ਵਾਈਸ ਕਾਲ ਸਦਾ ਲਈ ਫਰੀ ਕਰ ਦਿੱਤੀ ਹੈ।