ਨਵੀਂ ਦਿੱਲੀ: ਸੈਮਸੰਗ 2017 ਦੀ ਸ਼ੁਰੂਆਤ ਵਿੱਚ ਗਲੈਕਸੀ S8 ਸਮਰਾਟ ਫ਼ੋਨ ਲਾਂਚ ਕਰ ਸਕਦੀ ਹੈ। ਗਲੈਕਸੀ S8 ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਰਿਪੋਰਟਾਂ ਸਾਹਮਣੇ ਆ ਰਹੀਆਂ ਸਨ। ਹੁਣ ਇਸ ਫ਼ੋਨ ਨੂੰ ਲੈ ਕੇ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਮਰਾਟਫ਼ੋਨ ਵਿੱਚ OLED ਡਿਸਪਲੇ ਹੋ ਸਕਦਾ ਹੈ। ਇਸ ਫ਼ੋਨ ਦਾ ਫ਼ਰੰਟ ਪੈਨਲ ਦਾ 90 ਫ਼ੀਸਦੀ ਹਿੱਸਾ ਸ਼ੀਸ਼ੇ ਦਾ ਹੋਵੇਗਾ ਤੇ ਬਾਕੀ 10 ਫ਼ੀਸਦੀ ਹਿੱਸਾ ਮੈਟਲ ਦਾ ਹੋਵੇਗਾ।
ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਗੈਲਕੇਸੀ S8 ਵਿੱਚ ਡਬਲ ਕਵਰਡ ਡਿਸਪਲੇ ਹੋਵੇਗਾ। ਸਮਰਾਟਫ਼ੋਨ ਦਾ ਡਿਸਪਲੇ ਦਾ ਸਾਈਜ਼ 5.5 ਇੰਚ ਦਾ ਹੋਵੇਗਾ ਜਿਸ ਦੀ ਪਿਕਸਲਜ਼ ਡੈਨਸਿਟੀ 806 ਪੀਪੀ ਆਈ ਹੋਵੇਗਾ। ਫ਼ੋਨ ਦੇ ਡਿਸਪਲੇ ਦਾ ਆਪਟੀਕਲ ਫਿੰਗਰ ਪ੍ਰਿੰਟ ਸੈਂਸਰ ਹੋਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਗਲੈਕਸੀ S8 ਵਿੱਚ 16 ਮੈਗਾਪਿਕਸਲ ਦਾ ਰੇਅਰ ਤੇ 8 ਮੈਗਾਪਿਕਲ ਦਾ ਡਬਲ ਕੈਮਰਾ ਸੈੱਟਅਪ ਹੋਵੇਗਾ।

ਸੈਮਸੰਗ ਨੂੰ ਪਿਛਲੇ ਮਹੀਨੇ ਹੀ ਗਲੈਕਸੀ Note7 ਦੀ ਬੈਟਰੀ ਵਿੱਚ ਧਮਾਕੇ ਦੀਆਂ ਖ਼ਬਰਾਂ ਕਾਰਨ ਕਾਫ਼ੀ ਨੁਕਸਾਨ ਹੋਇਆ ਸੀ। ਇਸ ਨਾਲ ਕੰਪਨੀ ਦਾ ਅਕਸ ਲੋਕਾਂ ਵਿੱਚ ਕਾਫ਼ੀ ਖ਼ਰਾਬ ਹੋਇਆ ਸੀ। ਇਸ ਕਰਕੇ ਕੰਪਨੀ ਗਲੈਕਸੀ S8 ਜ਼ਰੀਏ  Note 7 ਨਾਲ ਹੋਏ ਨੁਕਸਾਨ ਨੂੰ ਵੀ ਪੂਰਾ ਕਰਨਾ ਚਾਹੁੰਦੀ ਹੈ।