ਨਵੀਂ ਦਿੱਲੀ: 4G ਨੈੱਟਵਰਕ ਦੀ ਦੁਨੀਆ ਵਿੱਚ ਰਿਲਾਇੰਸ ਜੀਓ ਦੇ ਆਉਣ ਮਗਰੋਂ ਬਾਕੀ ਟੈਲੀਕਾਮ ਸਰਵਿਸ ਪ੍ਰੋਵਾਈਡਰ 4G LTE ਸਰਕਲਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਇਜ਼ਾਫਾ ਕਰ ਰਹੇ ਹਨ। ਹੁਣ ਜੀਓ ਨੂੰ VoLTE ਦੇ ਖੇਤਰ ਵਿੱਚ ਸਖਤ ਟੱਕਰ ਦੇਣ ਲਈ ਏਅਰਟੈੱਲ ਨੇ ਨੋਕੀਆ ਨਾਲ ਹੱਥ ਮਿਲਾਇਆ ਹੈ।


ਏਅਰਟੈੱਲ ਤੇ ਨੋਕੀਆ ਵਿਚਾਲੇ VoLTE ਸਰਵਿਸ ਸ਼ੁਰੂ ਕਰਨ ਲਈ 402 ਕਰੋੜ ਰੁਪਏ ਦੀ ਡੀਲ ਹੋਈ ਹੈ। ਇਨਕਨੋਮਿਕ ਟਾਈਮਜ਼ ਦੀ ਰਿਪੋਰਟ ਮੁਤਾਬਕ ਏਅਰਟੈੱਲ ਦੇਸ਼ ਦੇ ਕੁਝ ਹਿੱਸਿਆਂ ਵਿੱਚ VoLTE ਦਾ ਸਫਲ ਅਜ਼ਮਾਇਸ਼ ਕਰ ਚੁੱਕੀ ਹੈ। ਕੰਪਨੀ ਨੇ ਹੁਣ ਆਈ.ਐਮ.ਐਸ. (ਆਈ.ਪੀ. ਮਲਟੀਮੀਡੀਆ ਸਿਸਟਮ) ਨੂੰ ਪੂਰੇ ਦੇਸ਼ ਵਿੱਚ ਲਾਂਚ ਕਰਨ ਲਈ ਨੋਕੀਆ ਨਾਲ ਹੱਥ ਮਿਲਾਇਆ ਹੈ। ਇਸ ਸਾਲ ਦੇ ਆਖਰ ਤੱਕ ਇਹ ਸਰਵਿਸ ਲਾਂਚ ਕੀਤੀ ਜਾ ਸਕਦੀ ਹੈ।

ਹਾਲ ਹੀ ਵਿੱਚ ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਕਿਹਾ ਸੀ ਕਿ VoLTE ਸਰਵਿਸ ਨੂੰ ਉਤਾਰਣ ਲਈ ਇਹ ਵੇਖਣਾ ਹੋਏਗਾ ਕਿ ਬਾਜ਼ਾਰ ਵਿੱਚ ਕਿੰਨ VoLTE ਡਿਵਾਈਸ ਹਨ। VoLTE ਤਕਨੀਕ ਯੂਜਰਜ਼ ਨੂੰ ਡੇਟਾ ਤੇ ਫੋਨ ਕਾਲ ਬਗੈਰ ਬੈਂਡ ਵਿੱਚ ਬਦਲਾਅ ਕੀਤੇ ਕਰਨ ਦੀ ਸਹੂਲਤ ਦਿੰਦਾ ਹੈ। ਇਸ ਦਾ ਮਤਲਬ ਹੈ ਕਿ ਡੇਟਾ ਤੇ ਵਾਈਸ ਕਾਲ ਲਈ ਇੱਕ ਹੀ ਬੈਂਡ ਦਾ ਇਸਤੇਮਾਲ ਹੁੰਦਾ ਹੈ।

ਕਾਬਲੇਗੌਰ ਹੈ ਕਿ ਇੱਕ ਰਿਪੋਰਟ ਸਾਹਮਣੇ ਆਈ ਹੈ ਕਿ ਰਿਲਾਇੰਸ ਜੀਓ VoLTE ਸਪੋਰਟਿਵ ਫੀਚਰ ਫੋਨ ਵੀ ਬਾਜ਼ਾਰ ਵਿੱਚ ਉਤਾਰਣ ਵਾਲਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਜੀਓ ਦੂਜੀਆਂ ਕੰਪਨੀਆਂ ਲਈ ਹੋਰ ਵੱਡੀ ਮੁਸੀਬਤ ਬਣ ਜਾਏਗਾ।