ਮੁਟਿਆਰ ਦਾ ਜੁਗਾੜ: ਬੁਆਏਫਰੈਂਡ ਬਣਾ ਕੇ ਲਏ 20 Iphone, ਫਿਰ Iphone ਵੇਚ ਲਿਆ ਘਰ
ਏਬੀਪੀ ਸਾਂਝਾ | 02 Nov 2016 07:01 PM (IST)
ਨਵੀਂ ਦਿੱਲੀ: ਇੱਕ ਸੁਨੱਖੀ ਮੁਟਿਆਰ ਨੇ ਸਿਰ ਢੱਕਣ ਲਈ ਕਮਾਲ ਦਾ ਜੁਗਾੜ ਲਾਇਆ। ਸੋਹਣੀ ਹੋਣ ਕਰਕੇ ਉਸ ਨੇ 20 ਬੁਆਏਫਰੈਂਡ ਬਣਾਏ ਤੇ ਸਾਰਿਆਂ ਤੋਂ iphone 7 ਗਿਫਟ ਵਿੱਚ ਲਏ। ਬਾਅਦ ਵਿੱਛ ਉਸ ਨੇ ਸਾਰੇ ਫੋਨ ਵੈਬਸਾਈਟ 'ਤੇ ਵੇਚ ਦਿੱਤੇ ਤੇ ਰਹਿਣ ਲਈ ਘਰ ਖਰੀਦ ਲਿਆ। ਇਹ ਲੜਕੀ ਚੀਨ ਦੀ ਰਹਿਣ ਵਾਲੀ ਹੈ। ਉਸ ਦਾ ਨਾ ਸ਼ਿਓਅਲੀ ਹੈ। ਸ਼ਿਓਅਲੀ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਨੇ 20 ਆਈਫੋਨ ਵੇਚ ਕੇ ਇੱਕ ਲੱਖ 15 ਹਜ਼ਾਰ ਯੁਆਨ ਇਕੱਠੇ ਕੀਤੇ। ਇਹ ਜਾਣਕਾਰੀ ਲੜਕੀ ਦੇ ਕਰੀਬੀ ਨੇ ਹੀ ਬਲਾਗ ਪੋਸਟ ਕਰਕੇ ਦਿੱਤੀ। ਉਂਝ, ਚੀਨ ਵਿੱਚ ਪਹਿਲਾਂ ਵੀ iphones ਨੂੰ ਲੈ ਕੇ ਕਿੱਸੇ ਸਾਹਮਣੇ ਆਉਂਦੇ ਰਹੇ ਹਨ। ਪਿਛਲੇ ਸਾਲ ਚੀਨ ਵਿੱਚ ਹੀ ਇੱਕ ਲੜਕੀ ਨੇ iphones ਖਰੀਦਣ ਲਈ ਆਪਣੀ ਕਿਡਨੀ ਵੇਚ ਦਿੱਤੀ ਸੀ।