ਨਵੀਂ ਦਿੱਲੀ: ਫੇਸਬੁੱਕ ਉੱਤੇ ਹੁਣ ਵੀਡੀਓ ਦੇਖਣ ਦਾ ਰੁਝਾਨ ਵਧਦਾ ਜਾ ਰਿਹਾ ਹੈ। ਕਈ ਲੋਕ ਫੇਸਬੁੱਕ ਲਈ ਬਕਾਇਦਾ ਵੀਡੀਓ ਤਿਆਰ ਵੀ ਕਰ ਰਹੇ ਹਨ। ਲੋਕਾਂ ਦੇ ਇਸ ਰੁਝਾਨ ਨੂੰ ਦੇਖਦੇ ਹੋਏ ਹੁਣ ਫੇਸਬੁੱਕ ਟੀ.ਵੀ. ਉੱਤੇ ਵੀ ਚਲਾਈ ਜਾ ਸਕਦੀ ਹੈ। ਇਸ ਲਈ ਫੇਸਬੁੱਕ ਨੇ ਬਕਾਇਦਾ ਨਵਾਂ ਫ਼ੀਚਰ ਵੀ ਸ਼ੁਰੂ ਕੀਤਾ ਹੈ।

ਇਸ ਲਈ ਸਭ ਤੋਂ ਪਹਿਲਾਂ ਮੋਬਾਈਲ ਫ਼ੋਨ ਉੱਤੇ ਵੀਡੀਓ ਦੀ ਭਾਲ ਕਰੋ, ਫਿਰ ਸਕਰੀਨ ਉੱਤੇ ਚੱਲ ਰਹੀ ਵੀਡੀਓ ਦੇ ਸੱਜੇ ਪਾਸੇ ਇੱਕ ਟੀ.ਵੀ. ਬਣਿਆ ਹੋਵੇਗਾ, ਇਸ ਨੂੰ ਟੀ.ਵੀ. ਦੀ ਸਕਰੀਨ ਤੱਕ ਪਹੁੰਚਾਉਣ ਲਈ ਕਰੋਮ ਕਾਸਟ ਵਰਗਾ ਇੱਕ ਡਿਵਾਈਸ ਦਾ ਇਸਤੇਮਾਲ ਕਰਨਾ ਹੋਵੇਗਾ ਤਾਂ ਕਿ ਸਮਰਾਟ ਫ਼ੋਨ ਤੇ ਟੀ.ਵੀ. ਇੱਕ ਦੂਜੇ ਨਾਲ ਕਨੈਕਟ ਹੋ ਸਕਣ।

ਇਸ ਢੰਗ ਨਾਲ ਫੇਸਬੁੱਕ ਲਾਈਵ ਨੂੰ ਵੀ ਵੱਡੀ ਸਕਰੀਨ ਉੱਤੇ ਦੇਖਿਆ ਜਾ ਸਕਦਾ ਹੈ ਤੇ ਜੇਕਰ ਪਰਿਵਾਰ ਜਾਂ ਦੋਸਤਾਂ ਦੇ ਲਈ ਤੁਸੀਂ ਫੇਸਬੁੱਕ ਲਾਈਵ ਕਰ ਰਹੇ ਹੋ, ਸਾਰਿਆਂ ਨੂੰ ਉਸੇ ਸਮੇਂ ਦੇਖਿਆ ਜਾ ਸਕਦਾ ਹੈ। ਫੇਸਬੁੱਕ ਚਾਹੁੰਦਾ ਹੈ ਕਿ ਵੀਡੀਓ ਦੇ ਮਾਮਲੇ ਵਿੱਚ ਉਹ ਦੁਨੀਆ ਦੇ ਸਭ ਤੋਂ ਵੱਡੇ ਪਲੇਟਫ਼ਾਰਮ ਯੂ-ਟਿਊਬ ਨੂੰ ਟੱਕਰ ਦੇਵੇ।

ਇਸ ਲਈ ਉਹ ਆਪਣੇ ਉਪਭੋਗਤਾਵਾਂ ਵਿਚਕਾਰ ਵੀਡੀਓ ਨੂੰ ਵੱਖ-ਵੱਖ ਢੰਗ ਨਾਲ ਮਕਬੂਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਫੇਸਬੁੱਕ ਲਾਈਵ ਵੀ ਇਸ ਦਿਸ਼ਾ ਵਿੱਚ ਇਹ ਕਦਮ ਹੈ ਤੇ ਲੋਕਾਂ ਇਸ ਨੂੰ ਪਸੰਦ ਵੀ ਕਰ ਰਹੇ ਹਨ।