ਨਵੀਂ ਦਿੱਲੀ: ਟੈਲੀਕਾਮ ਕੰਪਨੀ ਏਅਰਟੈਲ ਨੇ ਕ੍ਰਿਕਟ ਦੇ ਸ਼ੌਕੀਨਾਂ ਲਈ ਖਾਸ ਐਲਾਨ ਕੀਤਾ ਹੈ। ਏਅਰਟੈਲ ਗਾਹਕਾਂ ਨੂੰ ਆਈਪੀਐਲ 2018 ਲਈ ਏਅਰਟੈਲ ਟੀਵੀ ਐਪ ਦੀ ਫਰੀ ਅਕਸੈਸ ਦਿੱਤੀ ਜਾਵੇਗੀ। ਹੌਟਸਟਾਰ ਐਪ ਦੀ ਸਾਂਝੇਦਾਰੀ ਨਾਲ ਆਈਪੀਐਲ 2018 ਦੇ ਲਾਈਵ ਮੈਚ ਫ੍ਰੀ ਵੇਖੇ ਜਾ ਸਕਣਗੇ।

ਏਅਰਟੈਲ ਟੀਵੀ ਨੇ ਲੇਟੇਸਟ ਵਰਜ਼ਨ ਵਿੱਚ ਇਹ ਸੁਵਿਧਾ ਦਿੱਤੀ ਹੈ। ਇਸ ਵਿੱਚ ਕ੍ਰਿਕਟ ਲਈ ਵੱਖੋ-ਵੱਖਰਾ ਸੈਕਸ਼ਨ ਬਣਾਇਆ ਗਿਆ ਹੈ। ਇਸ ਰਾਹੀਂ ਕਈ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਹਿੱਸਾ ਵੀ ਲਿਆ ਜਾ ਸਕਦਾ ਹੈ। ਆਈਪੀਐਲ 7 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ।

ਮੋਬਾਈਲ 'ਤੇ ਮੈਚ ਵੇਖਣ ਲਈ ਏਅਰਟੈਲ ਟੀਵੀ ਦਾ ਲੇਟੇਸਟ ਐਪ ਡਾਉਨਲੋਡ ਕਰਨਾ ਹੋਵੇਗਾ। ਜੇਕਰ ਪਹਿਲਾਂ ਤੋਂ ਡਾਉਨਲੋਡ ਹੈ ਤਾਂ ਇਸ ਨੂੰ ਅਪਡੇਟ ਕੀਤਾ ਜਾ ਸਕਦਾ ਹੈ। ਇਸ ਆਫਰ ਦਾ ਫਾਇਦਾ ਲੈਣ ਲਈ ਏਅਰਟੈਲ ਦੀ 4ਜੀ ਸਿਮ ਹੋਣਾ ਜ਼ਰੂਰੀ ਹੈ। ਜੇਕਰ ਮੋਬਾਈਲ ਵਿੱਚ 2 ਸਿਮ ਚਲਾਉਂਦੇ ਹੋ ਤਾਂ ਇਸ ਨੂੰ ਪਹਿਲੇ ਸਲੌਟ ਵਿੱਚ ਇਸਤੇਮਾਲ ਕਰਨਾ ਹੈ।

ਇਸ ਤੋਂ ਬਾਅਦ ਐਪ ਖੋਲ੍ਹ ਕੇ ਕ੍ਰਿਕਟ ਸੈਕਸ਼ਨ ਵਿੱਚ ਜਾਣਾ ਹੈ। ਇੱਥੇ ਲਾਈਵ ਮੈਚ ਤੋਂ ਇਲਾਵਾ ਟੀਮ ਰੈਕਿੰਗ, ਆਈਪੀਐਲ ਦੇ ਮੈਚਾਂ ਦੀਆਂ ਤਰੀਕਾਂ ਤੇ ਸਕੋਰ ਕਾਰਡ ਵੇਖਿਆ ਜਾ ਸਕਦਾ ਹੈ।