ਨਵੀਂ ਦਿੱਲੀ: ਵਟਸਐਪ ਦੇ ਇੰਡ੍ਰਾਇਡ ਯੂਜ਼ਰਾਂ ਲਈ ਨਵਾਂ ਬੀਟਾ ਅਪਡੇਟ ਜਾਰੀ ਕੀਤਾ ਗਿਆ ਹੈ। ਇਸ ਨਵੇਂ ਅਪਡੇਟ ਤੋਂ ਬਾਅਦ ਯੂਜ਼ਰ ਵਾਇਸ ਮੈਸੇਜ ਦੀ ਰਿਕਾਡਿੰਗ ਲੌਕ ਕਰ ਸਕਣਗੇ। ਇਸ ਨਾਲ ਵਾਇਸ ਮੈਸੇਜ ਭੇਜਣਾ ਸੌਖਾ ਹੋ ਜਾਵੇਗਾ।

ਲੌਕ ਵਾਇਸ ਰਿਕਾਡਿੰਗ ਵਿੱਚ ਯੂਜ਼ਰ ਨੂੰ ਹੁਣ ਮਾਇਕ ਬਟਨ ਨੂੰ ਦਬਾ ਕੇ ਨਹੀਂ ਰੱਖਣਾ ਹੋਵੇਗਾ। ਜੇਕਰ ਯੂਜ਼ਰ ਲੌਕ ਕਰਕੇ ਵਾਇਸ ਮੈਸੇਜ ਰਿਕਾਰਡ ਕਰਨਾ ਚਾਹੁੰਦੇ ਹਨ ਤਾਂ ਇਸ ਲਈ ਮਾਇਕ ਆਈਕਨ ਨੂੰ 05 ਸੈਕੰਡ ਤੱਕ ਦਬਾ ਕੇ ਰੱਖਣਾ ਹੋਵੇਗਾ। ਇਸ ਤੋਂ ਬਾਅਦ ਵਾਇਸ ਮੈਸੇਜ ਲੌਕ ਹੋ ਜਾਵੇਗਾ ਤੇ ਬਿਨਾ ਮੈਸੇਜ ਰਿਕਾਰਡ ਦਬਾਏ ਆਸਾਨੀ ਨਾਲ ਭੇਜਿਆ ਜਾ ਸਕਦਾ ਹੈ। ਇਹ ਫੀਚਰ iOS ਇਸਤੇਮਾਲ ਕਰਨ ਵਾਲਿਆਂ ਨੂੰ ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਤੱਕ ਵਾਇਸ ਮੈਸੇਜ ਰਿਕਾਰਡ ਕਰਨ ਲਈ ਮਾਇਕ ਆਇਕਨ 'ਤੇ ਰਿਕਾਡਿੰਗ ਦੌਰਾਨ ਬਟਨ ਦਬਾ ਕੇ ਰੱਖਣਾ ਜ਼ਰੂਰੀ ਸੀ। ਅਜਿਹੇ ਵਿੱਚ ਵਾਇਸ ਮੈਸੇਜ ਰਿਕਾਰਡ ਕਰਨਾ ਥੋੜਾ ਔਖਾ ਸੀ। ਇਸ ਨਵੇਂ ਅਪਡੇਟ ਨਾਲ ਵਾਇਸ ਮੈਸੇਜ ਭੇਜਣਾ ਸੌਖਾ ਹੋ ਜਾਵੇਗਾ। ਹਾਲ ਹੀ ਵਿੱਚ ਵਟਸਐਪ ਨੇ ਇੰਡ੍ਰਾਇਡ ਗਾਹਕਾਂ ਦੇ ਲਈ ਚੇਂਜ ਨੰਬਰ ਫੀਚਰ ਜਾਰੀ ਕੀਤਾ ਹੈ। ਇਸ ਤਹਿਤ ਯੂਜ਼ਰ ਬਿਨਾ ਕਿਸੇ ਪ੍ਰੇਸ਼ਾਨੀ ਦੇ ਨੰਬਰ ਬਦਲਣ ਦੌਰਾਨ ਆਪਣਾ ਡਾਟਾ ਆਸਾਨੀ ਨਾਲ ਦੂਜੇ ਨੰਬਰ 'ਤੇ ਟਰਾਂਸਫਰ ਕਰ ਸਕਦੇ ਹਨ।