ਨਵੀਂ ਦਿੱਲੀ: ਮੋਬਾਈਲ ਨੈੱਟਵਰਕ ਮੁਹੱਈਆ ਕਰਵਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਏਅਰਟੈੱਲ ਨੇ ਪਿਛਲੇ ਮਹੀਨੇ ਲੌਂਚ ਕੀਤੇ 499 ਰੁਪਏ ਦੇ ਪੋਸਟਪੇਡ ਪਲਾਨ ਨੂੰ ਬਦਲ ਕੇ 399 ਰੁਪਏ ਦਾ ਕਰ ਦਿੱਤਾ ਹੈ। ਉੱਧਰ 349 ਰੁਪਏ ਦਾ ਮੰਥਲੀ ਪੋਸਟਪੇਡ ਪਲਾਨ ਪਹਿਲਾਂ ਹੀ ਮੌਜੂਦ ਹੈ, ਜੋ ਕੁਝ ਸਰਕਲਾਂ ‘ਚ ਹੀ ਉਪਲਬਧ ਕਰਾਇਆ ਜਾਵੇਗਾ। ਖਾਸ ਗੱਲ ਹੈ ਕਿ ਦੋਵੇਂ ਪਲਾਨ ਏਅਰਟੇਲ ਦੇ ਬੇਸਟ ਸੈਲਿੰਗ ਸਰਕਲ ਸਪੈਸੀਫਿਕ ਪਲਾਨ ਤਹਿਤ ਲਿਸਟਡ ਕੀਤਾ ਗਿਆ ਹੈ।


349 ਰੁਪਏ ਦਾ ਮੰਥਲੀ ਪੋਸਟਪੇਡ ਪਲਾਨ ਸਿਰਫ ਏਅਲਟੈੱਲ ਦੇ ਆਂਧਰਾ ਪ੍ਰਦੇਸ਼, ਦਿੱਲੀ/ਐਨਸੀਆਰ, ਕਰਨਾਟਕ, ਚੇਨਮਈ ਅਤੇ ਤਮਿਲਨਾਡੁ ‘ਚ ਹੀ ਲਾਗੂ ਹੋਵੇਗਾ। ਉੱਧਰ 399 ਰੁਪਏ ਦਾ ਪਲਾਨ ਇਨ੍ਹਾਂ ਸੂਬਿਆਂ ਨੂੰ ਛੱਡ ਬਾਕੀ ਸਭ ਥਾਂਵਾਂ ‘ਤੇ ਲਾਗੂ ਹੋਵੇਗਾ।

ਏਅਰਟੈੱਲ ਨੇ 349 ਰੁਪਏ ਦੇ ਪਲਾਨ ‘ਚ ਅਨਲੀਮਿਟਡ ਲੋਕਲ, ਅੇਸਟੀਡੀ ਅਤੇ ਰੋਮਿੰਗ ਕਾਲ ਦੇ ਨਾਲ-ਨਾਲ ਪ੍ਰਤੀ ਮਹੀਨਾ 5 ਜੀਬੀ ਡੇਟਾ ਰੋਲਆਊਟ ਦੀ ਸੁਵਿਧਾ ਸ਼ੁਰੂ ਕੀਤੀ ਹੈ। ਇਸ ਪੈਕ ‘ਚ ਯੂਜ਼ਰਸ ਨੂੰ ਹਰ ਮਹੀਨੇ 100 ਐਸਐਮਐਸ ਅਤੇ ਏਅਰਟੈੱਲ ਟੀਵੀ ਪ੍ਰੀਮੀਅਮ ਅਤੇ ਜੀ5 ਜਿਹੇ ਫੀਚਰ ਵੀ ਫਰੀ ‘ਚ ਮੁਹੱਈਆ ਕੀਤੇ ਜਾਣਗੇ।

ਕੰਪਨੀ ਆਪਣੇ ਦੂਜੇ ਪਲਾਨ 399 ਰੁਪਏ ‘ਚ 40ਜੀਬੀ ਡੇਟਾ, ਅਨਲੀਮਿਟਡ ਕਾਲਿੰਗ, 100 ਐਸਐਮਐਸ ਦੇ ਨਾਲ ਏਅਰਟੈੱਲ ਟੀਵੀ ਪ੍ਰੀਮੀਅਮ ਅਤੇ ਜੀ5 ਜਿਹੇ ਫੀਚਰਜ਼ ਵੀ ਫਰੀ ‘ਚ ਮੁਹੱਈਆ ਕੀਤੇ ਜਾਣਗੇ।