ਨਵੀਂ ਦਿੱਲੀ: ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਏਅਰਟੈਲ ਨੇ ਆਪਣੇ 399 ਰੁਪਏ ਵਾਲੇ ਪਲਾਨ ਵਿੱਚ ਫੇਰਬਦਲ ਕੀਤਾ ਹੈ। ਇਸ ਪਲਾਨ ਵਿੱਚ ਹੁਣ 1.4 GB ਦੀ ਬਜਾਏ ਰੋਜ਼ਾਨਾ 2.4 GB ਡੇਟਾ ਮਿਲੇਗਾ।

ਯਾਦ ਰਹੇ ਕਿ ਇਸ ਪਲਾਨ ਦਾ ਫ਼ਾਇਦਾ ਕੁਝ ਕੁ ਗਾਹਕਾਂ ਨੂੰ ਹੀ ਮਿਲੇਗਾ। ਏਅਰਟੈਲ ਦੇ ਇਸ ਪਲਾਨ ਦੀ ਸਿੱਧੀ ਟੱਕਰ ਰਿਲਾਇੰਸ ਜੀਓ ਦੇ 448 ਰੁਪਏ ਵਾਲੇ ਪਲਾਨ ਨਾਲ ਹੈ ਜਿਸ ਵਿੱਚ ਗਾਹਕ ਨੂੰ 84 ਦਿਨਾਂ ਦੀ ਮਿਆਦ ਨਾਲ ਰੋਜ਼ਾਨਾ 2 GB ਡੇਟਾ ਮਿਲਦਾ ਹੈ। ਜੀਓ ਦੇ 399 ਰੁਪਏ ਵਾਲੇ ਪਲਾਨ ਵਿੱਚ 1.5 GB ਡੇਟਾ ਦਿੱਤਾ ਜਾਂਦਾ ਹੈ।

ਇਸ ਪਲਾਨ ਸਬੰਧੀ ਖ਼ਾਸ ਗੱਲ ਇਹ ਹੈ ਕਿ 399 ਰੁਪਏ ਵਾਲਾ ਪਲਾਨ ਕੁਝ ਸਰਕਲ ਵਿੱਚ 70 ਦਿਨਾਂ ਦੀ ਮਿਆਦ ਤੇ ਕੁਝ ਵਿੱਚ 84 ਦੀ ਮਿਆਦ ਲਈ ਆਉਂਦਾ ਹੈ। ਜਿਨ੍ਹਾਂ ਗਾਹਕਾਂ ਕੋਲ ਇਹ ਪਲਾਨ 84 ਦਿਨਾਂ ਦਾ ਮਿਆਦ ਨਾਲ ਆਇਆ ਹੈ, ਸਿਰਫ਼ ਉਨ੍ਹਾਂ ਨੂੰ ਹੀ ਹੁਣ ਹਰ ਦਿਨ 1.4 ਦੀ ਜਗ੍ਹਾ 2.4 GB ਡੇਟਾ ਮਿਲੇਗਾ। ਇਸ ਨਾਲ 100 ਮੈਸੇਜ ਪ੍ਰਤੀ ਦਿਨ ਤੇ ਅਨਲਿਮਟਿਡ ਕਾਲਾਂ ਵੀ ਮਿਲਦੀਆਂ ਹਨ। ਇਹ ਬਾਜ਼ਾਰ ਦਾ ਸਭ ਤੋਂ ਸਸਤਾ ਰੇਟ (1.97 ਰੁਪਏ ਪ੍ਰਤੀ 1 GB) ਹੈ।