ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਦੇ ਦੋ ਵਿਦਿਆਰਥੀਆਂ ਨੂੰ ਹਾਲ ਹੀ ‘ਚ ਫੈਡੈਕਸ ਆਫਿਸ ਤੋਂ ਡਰੱਗ ਟ੍ਰੇਡ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਮੁਤਾਬਕ ਦੋਵੇਂ ਡਾਰਕਨੈੱਟ ਦਾ ਇਸਤੇਮਾਲ ਕਰ ਬਰਲਿਨ ਤੇ ਕੈਲੀਫੋਰਨੀਆ ਤੋਂ ਡਰੱਗ ਮੰਗਵਾ ਰਹੇ ਸੀ। ਡਾਰਕਨੈੱਟ ਅੱਜ ਦੀ ਦੁਨੀਆ ਦਾ ਅਜਿਹਾ ਹਿੱਸਾ ਹੈ ਜਿਸ ਬਾਰੇ ਕਈ ਲੋਕਾਂ ਨੂੰ ਪਤਾ ਹੀ ਨਹੀਂ ਹੈ। ਜ਼ਿਆਦਾਤਰ ਲੋਕ ਇਸ ਦਾ ਗਲਤ ਕੰਮ ਲਈ ਇਸਤੇਮਾਲ ਕਰ ਰਹੇ ਹਨ। ਇਸ ਨੂੰ Tor ਤੇ 12P ਨੈੱਟਵਰਕ ਸੌਫਟਵੇਅਰ ਨਾਲ ਹੀ ਖੋਲ੍ਹਿਆ ਜਾ ਸਕਦਾ ਹੈ।


ਅੱਜ ਇੰਟਰਨੈੱਟ ‘ਤੇ ਇੰਨੇ ਕੰਟੈਂਟ ਹਨ ਜਿਨ੍ਹਾਂ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੀ ਨਹੀਂ ਹੈ ਤਾਂ ਉਧਰ ਗੂਗਲ ਵੀ ਤੁਹਾਨੂੰ ਸਰਚ ਕੀਤੀ ਜਾਣਕਾਰੀ ਦਾ ਮਹਿਜ਼ 4 ਫੀਸਦ ਕੰਟੈਂਟ ਹੀ ਦਿਖਾ ਪਾਉਂਦਾ ਹੈ। ਬਾਕੀ 96 ਫੀਸਦੀ ਕੰਟੈਂਟ ਡੀਪ ਵੈੱਬ ਹੈ ਜਿਸ ਨੂੰ ਗੂਗਲ ਸਰਚ ਨਹੀਂ ਕਰ ਪਾਉਂਦਾ। ਇਸ ਦਾ ਇਸਤੇਮਾਲ ਡਰੱਗ ਟ੍ਰੇਡ, ਦੇਹ ਵਪਾਰ, ਔਜ਼ਾਰ ਤੇ ਦੂਜੀਆਂ ਸੀਕ੍ਰੇਟ ਚੀਜ਼ਾਂ ਲਈ ਕੀਤਾ ਜਾਂਦਾ ਹੈ।



ਡਾਰਕਨੈੱਟ ਨੂੰ ਬ੍ਰਾਊਜ਼ ਕਰਨਾ ਗੈਰ-ਕਾਨੂੰਨੀ ਨਹੀਂ ਪਰ ਇਸ ਦਾ ਇਸਤੇਮਾਲ ਤੁਹਾਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜ਼ਰੂਰ ਪਹੁੰਚਾ ਸਕਦਾ ਹੈ। ਇਸ ‘ਤੇ ਤੁਸੀਂ ਕੁਝ ਵੀ ਸਰਚ ਕਰਦੇ ਹੋ ਤਾਂ ਉਹ ਹਿਸਟਰੀ ‘ਚ ਨਜ਼ਰ ਨਹੀਂ ਆਉਂਦਾ। ਅਸਾਨ ਸ਼ਬਦਾਂ ‘ਚ ਕਿਹਾ ਜਾ ਸਕਦਾ ਹੈ ਕਿ ਇਸ ਪਲੇਟਫਾਰਮ ‘ਤੇ ਤੁਹਾਨੂੰ ਸਾਰੀ ਦੁਨੀਆ ਦੀਆਂ ਗੈਰ-ਕਾਨੂੰਨੀ ਤੇ ਵਿਵਾਦਤ ਚੀਜ਼ਾਂ ਮਿਲ ਜਾਣਗੀਆਂ।