Amazon Great Indian Festival: ਅਮੇਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ ਵਿੱਚ ਉਪਭੋਗਤਾਵਾਂ ਨੂੰ ਕਈ ਉਤਪਾਦਾਂ 'ਤੇ ਭਾਰੀ ਛੋਟ ਦਿੱਤੀ ਜਾ ਰਹੀ ਹੈ। ਸੇਲ ਵਿੱਚ ਇਲੈਕਟ੍ਰਾਨਿਕਸ ਉਤਪਾਦਾਂ 'ਤੇ ਸਭ ਤੋਂ ਜ਼ਿਆਦਾ ਛੋਟ ਮਿਲ ਰਹੀ ਹੈ। ਸੇਲ 'ਚ ਸਮਾਰਟਵਾਚਸ ਤੇ ਫਿਟਨੈਸ ਬੈਂਡ ਵੀ 1000 ਰੁਪਏ 'ਚ ਉਪਲੱਬਧ ਹਨ। ਇਸ ਦੇ ਨਾਲ ਹੀ, ਇਨ੍ਹਾਂ ਉਤਪਾਦਾਂ 'ਤੇ 50 ਫੀਸਦੀ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।
1- Mi Band 3 'ਤੇ 18 ਫੀਸਦੀ ਛੋਟ
ਭਾਰਤੀ ਬਾਜ਼ਾਰ ਵਿੱਚ ਸਭ ਤੋਂ ਜ਼ਿਆਦਾ ਵਿਕਣ ਵਾਲੇ ਫਿਟਨੈਸ ਬੈਂਡ 'ਤੇ 18 ਫੀਸਦੀ ਦੀ ਛੋਟ ਮਿਲ ਰਹੀ ਹੈ। ਇਸ ਦੀ ਅਸਲ ਕੀਮਤ 2199 ਹੈ ਪਰ ਤੁਸੀਂ ਇਸ ਨੂੰ ਅਮੇਜ਼ਨ ਗ੍ਰੇਟ ਇੰਡੀਅਨ ਫੈਸਟੀਵਲ ਸੇਲ 'ਚ 1799 ਰੁਪਏ 'ਚ ਖਰੀਦ ਸਕਦੇ ਹੋ। ਇਸ ਦੀ ਬੈਟਰੀ ਬੈਕਅਪ 20 ਦਿਨ ਦੀ ਹੈ। ਹਾਲਾਂਕਿ, ਜੇ ਤੁਸੀਂ ਆਟੋਮੈਟਿਕ ਦਿਲ ਦੀ ਧੜਕਣ ਦਾ ਪਤਾ ਲਾਉਣ ਦੀ ਸੁਵਿਧਾ ਨੂੰ ਚਾਲੂ ਰੱਖਦੇ ਹੋ, ਤਾਂ ਬੈਟਰੀ ਬੈਕਅਪ ਆਮ ਤੌਰ 'ਤੇ 3-9 ਦਿਨ ਹੁੰਦਾ ਹੈ। ਇਸ ਨੂੰ ਫੋਨ 'ਤੇ Mi Fit ਐਪ ਨਾਲ ਜੋੜਨ 'ਤੇ ਇਸ ਉੱਤੇ ਸਾਰੀਆਂ ਮਹੱਤਵਪੂਰਣ ਅਪਡੇਟਾਂ ਨੂੰ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ। ਇਸ ਤੋਂ ਫੋਨ ਕਾਲਾਂ ਵੀ ਰਿਸੀਵ ਕੀਤੀਆਂ ਜਾ ਸਕਦੀਆਂ ਹਨ ਤੇ ਮੈਸੇਜਿਸ ਵੀ ਪੜ੍ਹੇ ਜਾ ਸਕਦੇ ਹਨ।
2- Amazfit Bip Lite Smart Watch ਤੇ 45 ਫੀਸਦੀ ਛੋਟ
ਜੇ ਤੁਸੀਂ ਕੀਮਤ ਦੀ ਰੇਂਜ ਵਿੱਚ ਥੋੜਾ ਜਿਹਾ ਵੱਧ ਸਕਦੇ ਹੋ, ਤਾਂ Amazfit ਦੀ ਇਹ ਸਟਾਈਲਿਸ਼ ਸਮਾਰਟਵਾਚ ਲਗਪਗ ਅੱਧੇ ਮੁੱਲ 'ਤੇ ਉਪਲੱਬਧ ਹੈ। ਇਸ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਵਿਸ਼ੇਸ਼ਤਾਵਾਂ ਹਨ ਤੇ ਇਸਦੀ ਬੈਟਰੀ ਇੱਕ ਚਾਰਜ 'ਤੇ 45 ਦਿਨਾਂ ਤੱਕ ਚੱਲ ਸਕਦੀ ਹੈ। ਇਹ ਭਾਰ ਵਿੱਚ ਹਲਕਾ ਹੈ ਅਤੇ 30 ਮੀਟਰ ਦੀ ਗਹਿਰਾਈ ਤਕ ਵਾਟਰ ਰਜ਼ਿਸਟੈਂਸ ਹੈ। ਇਹ ਰੋਜ਼ਾਨਾ ਦੀਆਂ ਗਤੀਵਿਧੀਆਂ ਜਿਵੇਂ ਕਿ ਬਾਹਰੀ ਦੌੜ, ਸੈਰ, ਸਾਈਕਲਿੰਗ ਨੂੰ ਵੀ ਟਰੈਕ ਕਰਦਾ ਹੈ ਤੇ ਤੁਹਾਨੂੰ ਉਸਦੇ ਅਨੁਸਾਰ ਸਾਰੇ ਸਟੈਟਸ ਦਿੰਦਾ ਹੈ।
3- Huawei 3E Smart Band Activity Tracker ਸਿਰਫ 799 ਰੁਪਏ 'ਚ
ਇਹ ਉਨ੍ਹਾਂ ਲਈ ਇੱਕ ਵਧੀਆ ਵਿਕਲਪ ਹੈ ਜੋ 1000 ਰੁਪਏ ਤੋਂ ਘੱਟ ਵਿੱਚ ਐਕਟੀਵਿਟੀ ਟ੍ਰੈਕਰ ਦੀ ਭਾਲ ਕਰ ਰਹੇ ਹਨ। ਇਹ ਦੋ ਰੰਗਾਂ ਵਿੱਚ ਉਪਲੱਬਧ ਹੈ। ਇਸ ਦੀ ਕੀਮਤ ਸਿਰਫ 799 ਰੁਪਏ ਹੈ।
4- Syska Wi-Fi enabled 7W ਸਮਾਰਟ ਬਲਬ
Syska Wi-Fi enabled 7W ਸਮਾਰਟ ਬਲਬ ਵੀ ਫਲਿੱਪਕਾਰਟ 'ਤੇ ਸਿਰਫ 799 ਰੁਪਏ 'ਚ ਉਪਲੱਬਧ ਹੈ। ਇਸ ਦੀ ਅਸਲ ਕੀਮਤ 4,230 ਰੁਪਏ ਹੈ।