ਚੰਡੀਗੜ੍ਹ: ਦੂਰਸੰਚਾਰ ਕੰਪਨੀ ਭਾਰਤੀ ਏਅਰਟੈਲ ਨੇ ਦੇਸ਼ ਭਰ ਦੇ ਆਪਣੇ ਸਾਰੇ ਗਾਹਕਾਂ ਨੂੰ ਬੀਮਾ ਸੁਰੱਖਿਆ ਕਵਰ ਨਾਲ ਪ੍ਰੀਪੇਡ ਪਲਾਨ ਦੀ ਪੇਸ਼ਕਸ਼ ਦੇਣ ਲਈ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਨਾਲ ਭਾਈਵਾਲੀ ਕੀਤੀ ਹੈ। ਏਅਰਟੈਲ ਦੁਆਰਾ ਲਾਂਚ ਕੀਤੇ ਜਾਣ ਵਾਲਾ ਇਦ ਪਲਾਨ 599 ਰੁਪਏ ਦੈ ਹੈ।


ਬੀਮੇ ਤੋਂ ਇਲਾਵਾ, ਇਸ ਪਲਾਨ ਵਿੱਚ 2 ਜੀਬੀ ਡੇਟਾ ਰੋਜ਼ਾਨਾ, ਸਾਰੇ ਨੈਟਵਰਕ 'ਤੇ ਅਸੀਮਤ ਕਾਲਿੰਗ ਤੇ 100 SMS ਪ੍ਰਤੀ ਦਿਨ ਦਿੱਤੇ ਜਾਣਗੇ। ਇਸ ਦੇ ਨਾਲ ਹੀ ਕੰਪਨੀ ਭਾਰਤੀ ਐਕਸਾ ਲਾਈਫ ਇੰਸ਼ੋਰੈਂਸ ਦੁਆਰਾ 4 ਲੱਖ ਰੁਪਏ ਦਾ ਜੀਵਨ ਬੀਮਾ ਕਵਰ ਵੀ ਦੇ ਰਹੀ ਹੈ।
ਇੰਝ ਲਉ ਬੀਮੇ ਦਾ ਲਾਭ


ਰਿਚਾਰਜ ਕਰਾਉਣ ਤੋਂ ਬਾਅਦ ਬੀਮੇ ਦੀ ਮਿਆਦ 84 ਦਿਨ ਹੋਵੇਗੀ ਤੇ ਹਰ ਤਿੰਨ ਮਹੀਨਿਆਂ ਦੇ ਰੀਚਾਰਜ ਤੋਂ ਬਾਅਦ, ਬੀਮਾ ਕਵਰ ਆਪਣੇ ਆਪ ਅੱਗੇ ਵਧਦਾ ਜਾਵੇਗਾ। ਹਾਲਾਂਕਿ, ਇਹ ਪ੍ਰੀਪੇਡ ਪਲਾਨ ਇਸ ਸਮੇਂ ਸਿਰਫ ਤਾਮਿਲਨਾਡੂ ਤੇ ਪੌਂਡੀਚੇਰੀ ਵਿੱਚ ਉਪਲੱਬਧ ਹੈ, ਪਰ ਕੁਝ ਦਿਨਾਂ ਬਾਅਦ ਇਸ ਨੂੰ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਵੀ ਲਾਂਚ ਕਰ ਦਿੱਤਾ ਜਾਏਗਾ।


ਇਸ ਬੀਮਾ ਕਵਰ ਦਾ ਲਾਭ 18 ਤੋਂ 54 ਸਾਲ ਦੇ ਵਿਚਕਾਰ ਦੇ ਸਾਰੇ ਗਾਹਕਾਂ ਨੂੰ ਮਿਲੇਗਾ। ਇਸ ਦੇ ਲਈ ਕਿਸੇ ਕਿਸਮ ਦੀ ਕੋਈ ਕਾਗਜ਼ੀ ਕਾਰਵਾਈ ਜਾਂ ਡਾਕਟਰੀ ਜਾਂਚ ਨਹੀਂ ਕੀਤੀ ਜਾਂਦੀ। ਬੀਮੇ ਦਾ ਸਰਟੀਫਿਕੇਟ ਤੁਰੰਤ ਗਾਹਕਾਂ ਦੇ ਵੇਰਵਿਆਂ ਨੂੰ ਡਿਜੀਟਲ ਰੂਪ ਵਿੱਚ ਈਮੇਲ ਕੀਤਾ ਜਾਏਗਾ। ਜੇ ਗਾਹਕ ਬੀਮੇ ਦੀ ਇੱਕ ਸਰਟੀਫਿਕੇਟ ਕਾਪੀ ਪ੍ਰਾਪਤ ਕਰਨਾ ਚਾਹੁੰਦੇ ਹਨ, ਤਾਂ ਉਹ ਇੱਕ ਕਾੱਪੀ ਲਈ ਬੇਨਤੀ ਵੀ ਕਰ ਸਕਦੇ ਹਨ।