ਨਵੀਂ ਦਿੱਲੀ: ਆਪਣੇ ਗਾਹਕਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਐਮਾਜ਼ੌਨ ਨੇ ਆਪਣਾ ਨਵਾਂ ਪ੍ਰਾਜੈਕਟ ਪੇਸ਼ ਕੀਤਾ ਹੈ। ਇਸ ਦਾ ਨਾਮ 'ਪ੍ਰੋਜੈਕਟ ਜ਼ੀਰੋ' ਹੈ। ਕੰਪਨੀ ਅਨੁਸਾਰ, ਇਸ ਪ੍ਰੋਜੈਕਟ ਜ਼ੀਰੋ ਤਹਿਤ ਐਡੀਸ਼ਨਲ ਪ੍ਰੋਐਕਟਿਵ ਮੈਕੇਨਿਜ਼ਮ ਤੇ ਪਾਵਰਫੁੱਲ ਟੂਲ ਅਪਣਾਇਆ ਜਾਵੇਗਾ ਜੋ ਐਮਾਜ਼ੌਨ ਪਲੇਟਫਾਰਮ ਤੋਂ ਨਕਲੀ ਲੋਕਾਂ ਨੂੰ ਹਟਾਉਣ ਵਿੱਚ ਸਹਾਇਤਾ ਕਰੇਗਾ।


ਇਸ ਪ੍ਰਾਜੈਕਟ ਤਹਿਤ ਯੂਰਪ, ਜਾਪਾਨ ਤੇ ਅਮਰੀਕਾ ਦੇ ਲਗਪਗ 7000 ਬ੍ਰਾਂਡਾਂ ਨੇ ਨਾਮ ਦਰਜ ਕਰਵਾ ਲਿਆ ਹੈ। ਭਾਰਤ ਦੀਆਂ ਬਹੁਤ ਸਾਰੀਆਂ ਕੰਪਨੀਆਂ ਨੇ ਵੀ ਇਸ ਵਿੱਚ ਹਿੱਸਾ ਲਿਆ। ਇਸ ਮੌਕੇ ਐਮਾਜ਼ੌਨ ਦੇ ਵਰਲਡਵਾਈਡ ਕਸਟਮਰ ਟਰੱਸਟ ਤੇ ਪਾਰਟਨਰ ਸਪੋਰਟ ਵਾਈਸ ਪ੍ਰੈਜ਼ੀਡੈਂਟ ਧਰਮੇਸ਼ ਐਮ ਮਹਿਤਾ ਨੇ ਕਿਹਾ ਕਿ ਇਸ ਲਾਂਚਿੰਗ ਨਾਲ ਅਸੀਂ ਭਾਰਤ ਵਿੱਚ ਬਹੁਤ ਸਾਰੇ ਬ੍ਰਾਂਡ ਵੇਖ ਕੇ ਉਤਸ਼ਾਹਤ ਹਾਂ। ਇਸ ਵਿਚ ਛੋਟੇ, ਦਰਮਿਆਨੇ ਤੇ ਵੱਡੇ ਪੱਧਰ ਦੇ ਬਹੁ ਰਾਸ਼ਟਰੀ ਬਰਾਂਡ ਜੁੜੇ ਹੋਏ ਹਨ ਤਾਂ ਜੋ ਨਕਲੀ ਲੋਕਾਂ ਨੂੰ ਹਟਾਇਆ ਜਾ ਸਕੇ।


ਪ੍ਰੋਜੈਕਟ ਜ਼ੀਰੋ ਐਮਾਜ਼ੌਨ ਦੀ ਐਡਵਾਂਸਿਡ ਤਕਨਾਲੋਜੀ ਤੇ ਨਵੀਨਤਾ (ਇਨੋਵੇਸ਼ਨ) ਨਾਲ ਜੁੜਦਾ ਹੈ। ਇਸ ਦੀ ਸਹਾਇਤਾ ਨਾਲ ਬ੍ਰਾਂਡਾਂ ਨੂੰ ਆਸਾਨੀ ਨਾਲ ਪਤਾ ਲਾਇਆ ਜਾ ਸਕਦਾ ਹੈ ਕਿ ਅਸਲ ਕੌਣ ਹੈ ਤੇ ਕੌਣ ਜਾਅਲੀ। ਇਸ ਦੇ ਲਈ ਤਿੰਨ ਕਿਸਮਾਂ ਦੇ ਉਪਕਰਣ ਵਰਤੇ ਜਾਂਦੇ ਹਨ, ਜਿਨ੍ਹਾਂ ਵਿੱਚ ਆਟੋਮੇਟਿਡ ਪ੍ਰੋਜੈਕਸ਼ਨਜ਼, ਸੈਲਫ ਸਰਵਿਸ ਕਾਊਂਟਰਫਿਟ, ਰਿਮੂਵਲ ਟੂਲ ਤੇ ਪ੍ਰੋਡਕਟ ਸੀਰੀਅਲਾਈਜ਼ੇਸ਼ਨ ਸ਼ਾਮਲ ਹਨ।