ਨਵੀਂ ਦਿੱਲੀ: ਸਮਾਰਟਫੋਨ ਦੀ ਦੁਨੀਆ ‘ਚ ਅੱਜਕੱਲ੍ਹ ਨਵੇਂ-ਨਵੇਂ ਇਨੋਵੇਸ਼ਨ ਹੋ ਰਹੇ ਹਨ। ਬੈਟਰੀ ਦੀ ਦਿੱਕਤ ਤੋਂ ਛੁਟਕਾਰੇ ਲਈ ਹੁਣ ਕੰਪਨੀਆਂ ਵੱਡੀਆਂ ਬੈਟਰੀਆਂ ਵਾਲੇ ਸਮਾਰਟਫੋਨ ਬਾਜ਼ਾਰ ‘ਚ ਉਤਾਰ ਰਹੀਆਂ ਹਨ। ਫਿਲਹਾਲ ਬਾਜ਼ਾਰ ‘ਚ 5000mAh ਬੈਟਰੀ ਵਾਲਾ ਸਮਾਰਟਫੋਨ ਹੈ ਪਰ ਚੀਨ ਦੀ ਟੈਕ ਕੰਪਨੀ Hisense ਨੇ ਆਪਣੇ ਨਵੇਂ KingKong6 ਦੀ ਸਮਾਰਫੋਨ ਦਾ ਐਲਾਨ ਕੀਤਾ ਹੈ ਜੋ 10,010mAh ਬੈਟਰੀ ਨਾਲ ਆਵੇਗਾ।


Hisense ਦੇ KingKong 6 ‘ਚ ਇੰਨਬਿਲਟ 5510mAh ਦੀ ਬੈਟਰੀ ਮਿਲੇਗੀ। ਉਧਰ ਹੀ ਇਸ ਦੇ ਨਾਲ ਕੰਪਨੀ ਬੀਸਪੋਕ ਬੈਟਰੀ ਕੇਸ ਦੇ ਰਹੀ ਹੈ ਜੋ 4500mAh ਨਾਲ ਆਉਂਦਾ ਹੈ। ਇਸ ਨੂੰ ਫੋਨ ਦੇ ਪਿੱਛੇ ਕਨੈਕਟ ਕੀਤਾ ਜਾਂਦਾ ਹੈ।

ਜੀਐਸਐਮ ਅਰੀਨਾ ਦੀ ਰਿਪੋਰਟ ਮੁਤਾਬਕ ਇਹ ਨਵਾਂ ਸਮਾਰਟਫੋਨ 6.52 ਇੰਚ ਦੀ 720P+ ਰੈਜੋਲੂਸ਼ਨ ਸਕਰੀਨ ਨਾਲ ਆਵੇਗਾ। ਇਸ ‘ਚ 4ਜੀਬੀ ਰੈਮ+128ਜੀਬੀ ਸਟੋਰੇਜ ਤੇ 6 ਜੀਬੀ ਰੈਮ ਨਾਲ 128 ਜੀਬੀ ਸਟੋਰੇਜ ਨਾਲ ਮਿਲਣਗੇ।

ਜੇਕਰ ਫੋਨ ਦੇ ਕੈਮਰਾ ਦੀ ਗੱਲ ਕੀਤੀ ਜਾਵੇ ਤਾਂ ਇਸ ‘ਚ 13 ਮੈਗਾਪਿਸਲ ਦਾ ਪ੍ਰਾਇਮਰੀ ਕੈਮਰਾ ਨਾਲ ਦੋ 2 ਮੈਗਾਪਿਕਸਲ ਦੇ ਕੈਮਰੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸੈਲਫੀ ਦੇ ਲਈ ਵੀ ਫੋਨ ‘ਚ 8 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ ਜੋ ਟਿਅਰਡ੍ਰੋਪ ਨੌਚ ਅੰਦਰ ਮੌਜੂਦ ਹੈ।