Amazon Prime Now ਰਾਹੀਂ 2 ਘੰਟਿਆਂ ’ਚ ਇਵੇਂ ਪਾਓ ਵਨਪਲੱਸ 6 ਤੇ ਰਾਸ਼ਨ ਦਾ ਸਾਮਾਨ
ਏਬੀਪੀ ਸਾਂਝਾ | 07 Jul 2018 03:07 PM (IST)
ਨਵੀਂ ਦਿੱਲੀ: ਅਮੇਜ਼ਨ ਦੇ ਐਲਾਨ ਮੁਤਾਬਕ ਵਨਪਲੱਸ 6, ਮੋਟੋ ਜੀ 6, ਸ਼ਿਓਮੀ ਰੈੱਡ ਮੀ 5 ਤੇ ਓਪੋ ਰੀਅਲ ਮੀ 1 ਵਰਗੇ ਸਾਰੇ ਐਕਸਕਲਿਊਸਿਵ ਸਮਾਰਟਫੋਨ ਹੁਣ ਪ੍ਰਾਈਮ ਨਾਓ ਦੀ ਐਪ ਤੋਂ ਮਿਲਣਗੇ। ਇਸ ਤੋਂ ਪਹਿਲਾਂ ਫਿਆਰ ਟੀਵੀ ਸਟਿੱਕ, ਕਿੰਡਲ, ਕਿੰਡਲ ਪੇਪਰਵਾਈਟ ਤੇ ਈਕੋ ਵਰਗੀਆਂ ਚੀਜ਼ਾਂ ਹੀ ਇਸ ਐਪ ’ਤੇ ਉਪਲਬਧ ਸਨ। ਅਮੇਜ਼ਨ ਪ੍ਰਾਈਮ ਐਪ ਤੋਂ ਕੁਝ ਵੀ ਮੰਗਵਾਉਂਦੇ ਸਮੇਂ ਯੂਜ਼ਰ ਨੂੰ ਸਾਮਾਨ ਦੀ ਡਿਲਵਰੀ ਸਬੰਧੀ ਕਈ ਵਿਕਲਪ ਦਿੱਤੇ ਜਾਂਦੇ ਹਨ ਜਿਨ੍ਹਾਂ ਮੁਤਾਬਕ ਯੂਜ਼ਰ 2 ਘੰਟਿਆਂ, ਉਸੇ ਦਿਨ ਜਾਂ ਅਗਲੇ ਦਿਨ ਸਾਮਾਨ ਦੀ ਪਹੁੰਚ ਦਾ ਵਿਕਲਪ ਚੁਣ ਸਕਦਾ ਹੈ। 2 ਘੰਟੇ ਵਾਲੀ ਪਹੁੰਚ ਮੁਫ਼ਤ ਨਹੀਂ ਹੈ, ਇਸ ਲਈ ਯੂਜ਼ਰ ਨੂੰ ਕੁਝ ਭੁਗਤਾਨ ਕਰਨਾ ਪਏਗਾ। ਇਸ ਤੋਂ ਇਲਾਵਾ ਇਹ ਸਹੂਲਤ ਸਵੇਰੇ 6 ਵਜੇ ਤੋਂ ਲੈ ਕੇ ਰਾਤ 12 ਵਜੇ ਤਕ ਹੀ ਉਪਲੱਬਧ ਹੈ। ਅਮੇਜ਼ਨ ਪ੍ਰਾਈਮ ਨਾਓ ਇੱਕ ਅਜਿਹਾ ਐਪ ਹੈ ਜੋ ਯੂਜ਼ਰ ਨੂੰ ਜਲਦੀ ਤੋਂ ਜਲਦੀ ਉਸ ਦੇ ਸਾਮਾਨ ਦੀ ਡਿਲਵਰੀ ਕਰਦਾ ਹੈ। ਪ੍ਰਾਈਮ ਐਪ ਨੂੰ ਖ਼ਾਸਕਰ ਘਰ ਦੇ ਸਾਮਾਨ ਲਈ ਬਣਾਇਆ ਗਿਆ ਹੈ। ਫਿਲਹਾਲ ਇਹ ਨਵੀਂ ਦਿੱਲੀ, ਮੁੰਬਈ, ਬੰਗਲੁਰੂ ਤੇ ਹੈਦਰਾਬਾਦ ਵਿੱਚ ਹੀ ਉਪਲਬਧ ਹੈ।