ਚਾਰ ਕੈਮਰਿਆਂ ਨਾਲ ਲਾਂਚ ਹੋਏਗਾ Samsung Galaxy A9
ਏਬੀਪੀ ਸਾਂਝਾ | 05 Oct 2018 03:51 PM (IST)
ਚੰਡੀਗੜ੍ਹ: ਸੈਮਸੰਗ ਨੇ ਆਪਣਾ ਪਹਿਲਾ ਤਿੰਨ ਕੈਮਰਿਆਂ ਵਾਲਾ ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਹੁਣ ਕੰਪਨੀ 4 ਕੈਮਰਿਆਂ ਵਾਲਾ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਪਹਿਲਾਂ ਹੀ ਸਮਾਰਟਫੋਨ ਦੇ ਲਾਂਚ ਦਾ ਐਲਾਨ ਕਰ ਚੁੱਕੀ ਹੈ। ਫੋਨ ਨੂੰ ਗਲੈਕਸੀ ਇਵੈਂਟ ਵਿੱਚ 11 ਅਕਤੂਬਰ ਨੂੰ ਕੰਪਨੀ ਸੈਮਸੰਗ ਗਲੈਕਸੀ A9 ਤੇ ਗਲੈਕਸੀ A9 ਸਟਾਰ ਪ੍ਰੋ ਲਾਂਚ ਕਰੇਗੀ। ਜਰਮਨ ਬਲੌਗ ਆਲ ਅਬਾਊਟ ਸੈਮਸੰਗ ਨੇ ਲਾਂਚ ਕੀਤੇ ਜਾਣ ਵਾਲੇ ਸਮਾਰਟਫੋਨ ਦੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ਦੇ ਨਾਲ-ਨਾਲ ਫੋਨ ਦੇ ਸਪੈਕਸ ਬਾਰੇ ਵੀ ਖ਼ੁਲਾਸਾ ਕੀਤਾ ਗਿਆ ਹੈ। ਸੈਮਸੰਗ ਗਲੈਕਸੀ ਏ ਵਿੱਚ 6.28 ਇੰਚ ਦੀ ਫੁੱਲ ਐਚਡੀ+ਸੁਪਰ ਇਮੋਲੇਟਿਡ ਡਿਸਪਲੇਅ ਦਿੱਤੀ ਜਾਏਗੀ, ਜਿਸ ਦੀ ਰਿਜ਼ੋਲਿਊਸ਼ਨ 1080x2280 ਪਿਕਸਲ ਹੋਏਗੀ। ਫੋਨ ਦਾ ਆਸਪੈਕਟ ਰੇਸ਼ੋ 19:9 ਹੈ। ਇਹ ਐਂਡ੍ਰੌਇਡ 8.0 ਓਰੀਓ ਆਪਰੇਟਿੰਗ ਸਿਸਟਮ ’ਤੇ ਕੰਮ ਕਰਦਾ ਹੈ। ਫੋਨ ਵਿੱਚ Qualcomm Snapdragon 660 ਪ੍ਰੋਸੈਸਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫੋਨ ਵਿੱਚ 6 GB RAM ਤੇ 128 GB ਸਟੋਰੇਜ ਦਿੱਤੀ ਜਾਵੇਗੀ। ਇਸ ਨੂੰ ਮਾਈਕ੍ਰੋ SD ਕਾਰਡ ਦੀ ਮਦਦ ਨਾਲ ਵਧਾਇਆ ਜਾ ਸਕਦਾ ਹੈ। ਲੀਕ ਸਪੈਕਸ ਮੁਤਾਬਕ ਸੈਮਸੰਗ ਗਲੈਕਸੀ ਏ9 ਵਿੱਚ 4 ਰੀਅਰ ਕੈਮਰਾ ਸੈਟਅੱਪ ਹੋਵੇਗਾ। ਡਿਵਾਈਸ ਵਿੱਚ 24-ਮੈਗਾਪਿਕਸਲ ਦਾ ਕੈਮਰਾ ਤੇ 8 ਮੈਗਾਪਿਕਸਲ ਦਾ ਵਾਈਡ ਐਂਗਲ ਲੈਂਸ ਸੈਂਸਰ ਹੋਵੇਗਾ। ਅਗਲਾ ਕੈਮਰਾ 8 ਮੈਗਾਪਿਕਸਲ ਦਾ ਹੋਏਗਾ। ਫੋਨ ਵਿੱਚ ਰੀਅਰ ਮਾਉਂਟਿਡ ਫਿੰਗਰਪ੍ਰਿੰਟ ਸੈਂਸਰ ਤੇ ਫੇਸ ਰਿਕਗਨਿਸ਼ਨ ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਫੋਨ ਦੀ ਬੈਟਰੀ 3720mAh ਹੈ।