ਨਵੀਂ ਦਿੱਲੀ: ਹਾਲ ਹੀ ਵਿੱਚ ਐਪਲ ਨੇ ਨਵੇਂ ਆਈਫੋਨ XS ਤੇ XS ਮੈਕਸ ਲਾਂਚ ਕੀਤੇ। ਆਪਣੀ ਕੀਮਤ ਕਰਕੇ ਇਹ ਫੋਨ ਕਾਫੀ ਲਾਈਮਲਾਈਟ ਵਿੱਚ ਰਹੇ ਪਰ ਹੁਣ ਕੈਮਰਾ ਟੈਸਟਿੰਗ ਫਰਮ Dxo ਨੇ ਆਈਫੋਨ XS ਮੈਕਸ ਦਾ ਕੈਮਰਾ ਰਿਵਿਊ ਕੀਤਾ ਹੈ ਜਿਸ ਦੀ ਕਾਫੀ ਚਰਚਾ ਹੋ ਰਹੀ ਹੈ। ਰੇਟਿੰਗ ਅਨੁਸਾਰ, ਆਈਫੋਨ XS ਮੈਕਸ ਨੂੰ 105 ਸਕੋਰ ਮਿਲੇ ਹਨ। ਫੋਨ ਨੇ ਆਸਾਨੀ ਨਾਲ ਸੈਮਸੰਗ ਗਲੈਕਸੀ ਤੇ ਪਿਕਸਲ ਸਮਾਰਟਫੋਨ ਨੂੰ ਮਾਤ ਦੇ ਦਿੱਤੀ ਪਰ ਇੱਕ ਫੋਨ ਇੱਕ ਫੋਨ ਨੇ ਐਪਲ ਨੂੰ ਵੀ ਪਛਾੜ ਦਿੱਤਾ। ਹੁਵਾਵੇ ਪੀ20 ਪ੍ਰੋ ਨੇ ਐਪਲ ਨੂੰ ਪਛਾੜਦਿਆਂ ਕੁੱਲ 110 ਅੰਕ ਹਾਸਲ ਕੀਤਾ ਹਨ। DxOMark ਆਡੀਓ ਤੇ ਵੀਡੀਓ ਦੋਵਾਂ ਦੇ ਆਧਾਰ ’ਤੇ ਪੁਆਇੰਟ ਦੀ ਰੇਟਿੰਗ ਕਰਦਾ ਹੈ।

ਆਈਫੋਨ XS ਮੈਕਸ ਨੂੰ 105 ਪੁਆਇੰਟ ਮਿਲੇ ਹਨ। ਪਿਛਲੇ ਸਾਲ ਲਾਂਚ ਹੋਏ ਆਈਫੋਨ X ਨੂੰ 97 ਪੁਆਇੰਟ ਮਿਲੇ ਸੀ। ਦੋਵਾਂ ਦੇ ਕੈਮਰਿਆਂ ਵਿੱਚ ਕਾਫੀ ਫਰਕ ਹੈ। ਆਈਫੋਨ XS ਮੈਕਸ ਵਿੱਤ HDR ਇਮੇਜ਼ ਡਿਸਪਲੇਅ ਫੀਚਰ ਮੌਜੂਦ ਹੈ ਤੇ ਇਹ ਫੀਚਰ ਫਿਲਹਾਲ ਕਿਸੇ ਸਮਾਰਟਫੋਨ ਵਿੱਚ ਮੌਜੂਦ ਨਹੀਂ ਹੈ। ਵੀਡੀਓ ਮੋਡ ਦੀ ਗੱਲ ਕੀਤੀ ਜਾਏ ਤਾਂ ਆਈਫੋਨ XS ਮੈਕਸ 4k ਵੀਡੀਓ ਨੂੰ 60 ਫਰੇਮਾਂ ’ਤੇ ਸਕਿੰਟਾਂ ’ਤੇ ਸ਼ੂਟ ਕਰਦਾ ਹੈ। ਇਸਦੇ ਨਾਲ ਹੀ 1080 ਪਿਕਸਲਸ ਵਾਲੀ ਵੀਡੀਓ ਨੂੰ ਇਹ ਫੋਨ 240 FPS ’ਤੇ ਸ਼ੂਟ ਕਰਦਾ ਹੈ।

ਫਰਮ ਮੁਤਾਬਕ ਆਈਫੋਨ XS ਦਾ ਜੂਮ ਫੰਕਸ਼ਨ ਕਾਫੀ ਵਧੀਆ ਹੈ ਪਰ ਇਮੇਜ਼ ਵਿੱਚ ਜ਼ਿਆਦਾ ਨੋਇਜ਼ ਤੇ ਘੱਟ ਡਿਟੇਲਸ ਆਉਂਦੀਆਂ ਹਨ ਜਦਕਿ ਹੁਵਾਵੇ ਪੀ20 ਪ੍ਰੋ ਵਿੱਚ ਇਹ ਫੀਚਰ ਬਿਹਤਰ ਹੈ। ਇਸ ਲਈ ਰਿਵਿਊ ਦੌਰਾਨ ਆਈਫੋਨ XS ਮੈਕਸ ਨੂੰ 105, ਜਦਕਿ ਹੁਵਾਵੇ ਪੀ20 ਪ੍ਰੋ ਨੂੰ 110 ਪੁਆਇੰਟ ਮਿਲੇ ਹਨ।