ਨਵੀਂ ਦਿੱਲੀ: ਵਟਸਐਪ ਆਪਣੇ ਐਂਡਰਾਇਡ ਯੂਜ਼ਰਸ ਨੂੰ ਸਵਾਇਪ ਟੂ ਰਿਪਲਾਈ ਫੀਚਰ ਦੇ ਰਿਹਾ ਹੈ। ਕੰਪਨੀ ਹੋਰ ਵੀ ਨਵੇਂ ਅਪਡੇਟਸ ਤੇ ਫੀਚਰ ਲੈ ਕੇ ਆਈ ਹੈ। ਇਸ ਨਵੇਂ ਫੀਚਰ ਨੂੰ PiP ਮੋਡ ਕਿਹਾ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਹੁਣ ਆਪਣੇ ਚੈਟ ਬੌਕਸ 'ਚ ਵੀ ਵੀਡੀਓ ਦੇਖ ਸਕਦੇ ਹਨ।


WABeta Info ਦੀ ਜਾਣਕਾਰੀ ਮੁਤਾਬਕ ਇਹ ਫੀਚਰ ਵਟਸਐਪ ਬੀਟਾ ਦੇ ਐਂਡਰਾਇਡ ਵਰਜ਼ਨ 2.18.301 'ਤੇ ਉਪਲਬਧ ਹੈ। ਜੇਕਰ ਯੂਜ਼ਰਸ ਨੂੰ ਇਹ ਫੀਚਰ ਨਹੀਂ ਮਿਲਦਾ ਤਾਂ ਉਹ ਆਪਣੇ ਚੈਟ ਨੂੰ ਬੈਕਅਪ ਕਰਕੇ ਵਾਪਸ ਵਟਸਐਪ ਇੰਸਟਾਲ ਕਰ ਸਕਦੇ ਹਨ।


ਕੀ ਹੈ PiP:


ਪਿਕਚਰ ਇਨ ਪਿਕਚਰ ਮੋਡ ਦੀ ਮਦਦ ਨਾਲ ਯੂਜ਼ਰਸ ਯੂ-ਟਿਊਬ, ਫੇਸਬੁੱਕ ਤੇ ਇੰਸਟਾਗ੍ਰਾਮ ਦੇ ਵੀਡੀਓ, ਚੈਟ ਦੌਰਾਨ ਹੀ ਦੇਖ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਚੈਟ ਬੰਦ ਕਰਨ ਦੀ ਲੋੜ ਨਹੀਂ।


ਹਾਲਾਂਕਿ ਅਜੇ ਬੀਟਾ ਵਰਜ਼ਨ 'ਤੇ ਇਕ ਦਿੱਕਤ ਆ ਰਹੀ ਹੈ ਕਿ ਚੈਟ ਬੰਦ ਕਰਨ 'ਤੇ ਵੀਡੀਓ ਵੀ ਬੰਦ ਹੋ ਜਾਂਦਾ ਹੈ। ਪਰ ਇਹ ਸਮੱਸਿਆ ਆਈਓਐਸ 'ਚ ਨਹੀਂ ਆ ਰਹੀ। ਕਿਹਾ ਜਾ ਰਿਹਾ ਹੈ ਕਿ ਇਹ ਫੀਚਰ ਜਲਦ ਹੀ ਐਂਡਰਾਇਡ ਯੂਜ਼ਰਸ ਦੇ ਫੋਨ 'ਚ ਦਿੱਤਾ ਜਾਵੇਗਾ।