ਨਿਊਯਾਰਕ: ਦੱਖਣ ਕੋਰਿਆਈ ਇਲੈਕਟ੍ਰਾਨਿਕਸ ਕੰਪਨੀ LG ਅੱਜ ਆਪਣਾ ਨਵਾਂ ਫਲੈਗਸ਼ਿਪ ਸਮਾਰਟਫੋਨ LG V40 ThinQ ਲਾਂਚ ਕਰੇਗੀ। ਫੋਨ ਨੂੰ ਨਿਊਯਾਰਕ ਵਿੱਚ LG Watch W7 ਨਾਲ ਪੇਸ਼ ਕੀਤਾ ਜਾਏਗਾ। ਫੋਨ ਦੀ ਖ਼ਾਸ ਗੱਲ ਇਹ ਹੈ ਕਿ ਫੋਨ ਦੇ ਰੀਅਰ ਵਿੱਚ ਟ੍ਰਿਪਲ ਕੈਮਰਾ ਸੈਟਅੱਪ ਦਿੱਤਾ ਜਾਏਗਾ। ਇਸ ਦੇ ਫਰੰਟ ਵਿੱਚ ਵੀ ਡੂਅਲ ਕੈਮਰਾ ਹੈ। ਮਤਲਬ ਇਹ ਕਿ ਫੋਨ ਵਿੱਚ ਕੁੱਲ 5 ਕੈਮਰੇ ਹਨ ਤੇ ਫੋਟੋਗ੍ਰਾਫੀ ਤੇ ਸੈਲਫੀ ਦੇ ਅਨੁਭਵ ਨੂੰ ਹੋਰ ਵਧੀਆ ਬਣਾਉਣਗੇ।

ਹਾਲਾਂਕਿ ਸਮਾਰਟਫੋਨ ਬਾਰੇ ਇਹ ਸਾਰੀ ਜਾਣਕਾਰੀ ਲੀਕ ਰਿਪੋਰਟ ਤੋਂ ਪਤਾ ਲੱਗੀ ਹੈ। ਫੋਨ ਦੇ ਪੰਜਾਂ ਕੈਮਰਿਆਂ ਬਾਰੇ ਅਜੇ ਜ਼ਿਆਦਾ ਕੁਝ ਪਤਾ ਨਹੀਂ ਲੱਗਾ। ਖ਼ਬਰਾਂ ਦੇ ਦਾਅਵਿਆਂ ਮੁਤਾਬਕ ਫੋਨ ਵਿੱਚ 20MP, 16MP ਤੇ 13MP ਦੇ ਤਿੰਨ ਕੈਮਰੇ ਹਨ। ਫਰੰਟ ਵਿੱਚ ਇੱਕ ਨਵਾਂ ਫੀਚਰ ਹੋਏਗਾ, ਉਹ ਇਹ ਹੈ ਕਿ ਇਸ ਸਮਾਰਟਫੋਨ ਵਿੱਚ 3D ਫੇਸ ਰਿਕਗਨਿਸ਼ਨ ਸ਼ਾਮਲ ਕੀਤਾ ਗਿਆ ਹੈ।

LG V40 ThinQ ਦੀਆਂ ਖ਼ਾਸ ਫੀਚਰਸ

ਇਸ ਫੋਨ ਵਿੱਚ 6.4 ਇੰਚ ਦੀ pOLED ਡਿਸਪਲੇਅ ਦਿੱਤੀ ਜਾਏਗੀ। ਫੋਨ ਵਿੱਚ ਸਕਰੀਨ ਬਾਡੀ ਦੀ ਰੇਸ਼ੋ ਬਾਰੇ ਗੱਲ ਕੀਤੀ ਜਾਏ ਤਾਂ ਇਹ 90 ਫੀਸਦੀ ਹੈ। ਸਕਰੀਨ ਨੂੰ ਗੋਰੀਲਾ ਗਲਾਸ ਦੀ ਸੁਰੱਖਿਆ ਦਿੱਤੀ ਗਈ ਹੈ।

ਲੀਕਸਟਾਰ @evleaks ਮੁਤਾਬਕ LG ਆਪਣੀ V ਸੀਰੀਜ਼ ਦੇ ਇਸ ਸਮਾਰਟਫੋਨ ਵਿੱਚ ਪਹਿਲੀ ਵਾਰ ਟੈਲੀਫੋਟੋ ਲੈਂਜ਼ ਦਾ ਇਸਤੇਮਾਲ ਕੀਤਾ ਗਿਆ ਹੈ। LG V40 ThinQ में vertically ਟ੍ਰਿਪਲ ਕੈਮਰਾ ਸੈਟਅਪ ਦਿੱਤਾ ਜਾਏਗਾ ਜੋ ਸਟੈਂਡਰਡ ਸੈਂਸਰ ਨਾਲ ਵਾਯਈਡ ਐਂਗਲ ਲੈਂਜ਼ ਨਾਲ ਆਏਗਾ। ਫੋਨ 6GB ਤੇ 8GB ਰੈਮ ਦੇ ਵਰਸ਼ਨਾਂ ਵਿੱਚ ਉਪਲੱਬਧ ਹੋਏਗਾ। ਇਸ ਫੋਨ ਵਿੱਚ ਵੱਖਰਾ ਗੂਗਲ ਅਸਿਸਟੈਂਟ ਹਾਰਡਵੇਅਰ ਬਟਨ ਦਿੱਤਾ ਗਿਆ ਹੈ।