Apple Airpod pro Gen-2: ਐਪਲ ਨੇ ਆਈਫੋਨ 14 ਸੀਰੀਜ਼, ਨਵੀਂ ਐਪਲ ਵਾਚ ਸੀਰੀਜ਼ 8 ਅਤੇ ਐਪਲ ਵਾਚ ਅਲਟਰਾ ਦੇ ਨਾਲ ਆਪਣੇ 'ਫਾਰ ਆਉਟ' ਲਾਂਚ ਈਵੈਂਟ ਵਿੱਚ ਨਵਾਂ ਏਅਰਪੌਡਸ ਪ੍ਰੋ 2022 ਲਾਂਚ ਕੀਤਾ ਹੈ। ਨਵੇਂ AirPods Pro Gen-2 ਦੀ ਲੰਬੇ ਸਮੇਂ ਤੋਂ ਉਡੀਕ ਕੀਤੀ ਜਾ ਰਹੀ ਸੀ। ਇਹ ਇਸ ਵਾਰ ਨਵੇਂ ਫੀਚਰਸ ਅਤੇ ਵਧੀਆ ਨੌਇਸ ਕੈਂਸਿਲੇਸ਼ਨ ਦੇ ਨਾਲ ਹੋਰ ਵੀ ਵਧੇਰੇ ਕੁਝ ਲੈ ਕੇ ਆਇਆ ਹੈ। ਆਓ ਅਸੀਂ ਤੁਹਾਨੂੰ Apple AirPods Pro Gen 2 ਦੀ ਕੀਮਤ, ਫੀਚਰਸ ਅਤੇ ਸਪੇਸ਼ੀਫੀਕੇਸ਼ਨ ਬਾਰੇ ਡਿਟੇਲ 'ਚ।
Apple AirPods Pro Gen-2 (2022) 'ਚ ਨਵਾਂ ਕੀ ਹੈ?
ਨਵੇਂ ਏਅਰਪੌਡਸ ਪ੍ਰੋ 2022 ਵਿੱਚ ਅਜੇ ਵੀ ਸਿਲੀਕੋਨ ਟਿਪਸ ਹੈ ਅਤੇ ਹੁਣ ਇੱਕ ਐਡੀਸ਼ਨਲ ਐਕਸਟ੍ਰਾ ਸਮਾਲ ਈਅਰ-ਟਿਪ ਸਾਈਜ਼ ਦੇ ਨਾਲ ਆਇਆ ਹੈ, ਹਾਲਾਂਕਿ ਤੁਹਾਨੂੰ ਅਜੇ ਵੀ ਸਟੈਮ ਡਿਜ਼ਾਈਨ ਮਿਲੇਗਾ। ਐਪਲ ਨੇ ਮੀਡੀਆ ਪਲੇਬੈਕ ਲਈ ਟੱਚ ਕੰਟ੍ਰੋਲ ਅਤੇ ਵਾਲੀਅਮ ਐਡਜਸਟਮੈਂਟ ਲਈ ਸਲਾਈਡ-ਕੰਟਰੋਲ ਨੂੰ ਬਾਹਰ ਕੱਢ ਦਿੱਤਾ ਹੈ। ਹੁਣ ਯੂਜ਼ਰਸ ਆਪਣੇ ਈਅਰਬਡਸ 'ਤੇ ਇੱਕ ਸਧਾਰਨ ਸਵਾਈਪ ਨਾਲ ਵਾਲੀਅਮ ਬਦਲੇ ਜਾ ਸਕਦੇ ਹਨ।
ਈਅਰਬਡਸ H2 ਚਿੱਪ ਨਾਲ ਸੰਚਾਲਿਤ ਹੁੰਦੇ ਹਨ ਜੋ ਅਸਲ AirPods Pro ਦੇ ਮੁਕਾਬਲੇ ਦੁੱਗਣੇ ਨੌਈਸ ਕੈਂਸਿਲੇਸ਼ਨ ਕਰਨ ਵਰਗੀਆਂ ਨਵੀਆਂ ਵਿਸ਼ੇਸ਼ਤਾਵਾਂ ਨੂੰ ਸਮਰੱਥ ਬਣਾਉਂਦਾ ਹੈ। ਇੱਥੇ ਇੱਕ ਨਵਾਂ ਘੱਟ-ਡਿਸਟੋਰਸ਼ਨ ਆਡੀਓ ਡਰਾਈਵਰ ਵੀ ਹੈ ਅਤੇ ਜਿਸਨੂੰ ਐਪਲ ਇੱਕ ਕਸਟਮ ਐਂਪਲੀਫਾਇਰ ਕਹਿੰਦੇ ਹਨ, ਜਿਸਦਾ ਕੰਪਨੀ ਦਾਅਵਾ ਕਰਦੀ ਹੈ ਕਿ ਉਪਭੋਗਤਾਵਾਂ ਨੂੰ ਸਾਰੀਆਂ ਫ੍ਰੀਕੁਐਂਸੀਜ਼ ਵਿੱਚ ਬਿਹਤਰ ਸਾਊਂਡ ਮਿਲੇਗੀ।
ਨਵੇਂ AirPods Pro 2 ਨੂੰ ਨਵਾਂ ਚਾਰਜਿੰਗ ਕੇਸ ਮਿਲੇਗਾ, ਜਿਸ 'ਚ Find My ਸਪੋਰਟ ਅਤੇ ਬਿਲਟ-ਇਨ ਸਪੀਕਰ ਫੀਚਰ ਮਿਲਦਾ ਹੈ। ਇਸ ਫੀਚਰ ਰਾਹੀਂ ਪੋਡਸ ਦੇ ਚਾਰਜਿੰਗ ਕੇਸ ਨੂੰ ਆਸਾਨੀ ਨਾਲ ਲੱਭਿਆ ਜਾ ਸਕੇਗਾ। ਇਸ ਤੋਂ ਇਲਾਵਾ ਲਾਈਟਨਿੰਗ ਪੋਰਟ ਦੇ ਨਾਲ ਇਸ 'ਚ ਮੈਗਸੇਫ ਜਾਂ ਕਿਊ ਚਾਰਜਰ ਫੀਚਰ ਵੀ ਮੌਜੂਦ ਹੈ। ਯੂਜ਼ਰਸ ਇਸ ਨੂੰ ਐਪਲ ਵਾਚ ਦੇ ਚਾਰਜਰ ਨਾਲ ਵੀ ਚਾਰਜ ਕਰ ਸਕਣਗੇ। AirPods Pro 2 ਵਿੱਚ ਐਕਸਟ੍ਰਾ ਸਮਾਲ ਈਅਰਟਿਪਸ ਵੀ ਦਿੱਤੇ ਜਾਣਗੇ।
ਏਅਰਪੌਡਸ ਪ੍ਰੋ 2 ਦੀ ਕੀਮਤ
Apple AirPods Pro 2 ਨੂੰ ਅੱਜ ਤੋਂ ਪ੍ਰੀ-ਆਰਡਰ ਲਈ ਉਪਲਬਧ ਕਰਾਇਆ ਗਿਆ ਹੈ। ਇਸ ਨੂੰ 23 ਸਤੰਬਰ ਤੋਂ ਵਿਕਰੀ ਲਈ ਉਪਲਬਧ ਕਰਾਇਆ ਜਾਵੇਗਾ। ਇਸ ਦੀ ਕੀਮਤ 26,999 ਰੁਪਏ ਹੈ।