ਨਵੀਂ ਦਿੱਲੀ: ਐਪਲ (Apple) ਨੇ ਹਾਲ ਹੀ ਵਿੱਚ ਆਈਫੋਨ 12 ਸੀਰੀਜ਼ (iPhone 12 Series) ਦੇ ਸਮਾਰਟਫੋਨ ਲਾਂਚ ਕੀਤੇ ਹਨ ਜੋ ਪੂਰੀ ਦੁਨੀਆ ਵਿੱਚ ਕਾਫ਼ੀ ਪਸੰਦ ਕੀਤੇ ਜਾ ਰਹੇ ਹਨ ਤੇ ਇਸ ਨੇ ਸੇਲ ਦੇ ਮਾਮਲੇ ਵਿੱਚ ਰਿਕਾਰਡ ਤੋੜ ਦਿੱਤਾ ਹੈ। ਆਈਫੋਨ 12 ਵਿਸ਼ਵ ਦਾ ਸਭ ਤੋਂ ਵੱਧ ਵਿਕਣ ਵਾਲਾ 5 ਜੀ ਸਮਾਰਟਫੋਨ (5G SmartPhone) ਬਣ ਗਿਆ ਹੈ। ਇਸ ਸਮਾਰਟਫੋਨ ਨੇ ਹੁਆਵੇ, ਵਨਪਲੱਸ, ਸੈਮਸੰਗ, ਓਪੋ ਵਰਗੀਆਂ ਕਈ ਸਮਾਰਟਫੋਨ ਨਿਰਮਾਤਾ ਕੰਪਨੀਆਂ ਦੇ 5 ਜੀ ਫੋਨ ਨੂੰ ਪਛਾੜ ਦਿੱਤਾ ਹੈ।


ਸੈੱਲ ਦੀ ਗੱਲ ਕਰੀਏ ਤਾਂ ਆਈਫੋਨ 12, 5 ਜੀ ਸਮਾਰਟਫੋਨ ਦੀ ਸਭ ਤੋਂ ਜ਼ਿਆਦਾ ਵਿਕਰੀ ਅਕਤੂਬਰ 'ਚ ਹੋਈ ਸੀ, ਜਦਕਿ ਆਈਫੋਨ 12 ਪ੍ਰੋ 5 ਜੀ ਕੁਨੈਕਟੀਵਿਟੀ ਵਾਲਾ ਦੂਜਾ ਸਭ ਤੋਂ ਮਸ਼ਹੂਰ ਸਮਾਰਟਫੋਨ ਰਿਹਾ। ਇਨ੍ਹਾਂ ਸਮਾਰਟਫੋਨਜ਼ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਮਹਿੰਗੇ ਹੋਣ ਦੇ ਬਾਵਜੂਦ ਵੀ ਇਹ ਸਮਾਰਟਫੋਨ ਲੋਕਾਂ ਦੀ ਪਹਿਲੀ ਪਸੰਦ ਬਣੇ ਰਹਿੰਦੇ ਹਨ।

ਇਹ ਸਮਾਰਟਫੋਨ ਟਾਪ 10 ਵਿੱਚ ਸ਼ਾਮਲ

5 ਜੀ ਸਮਾਰਟਫੋਨ ਦੀ ਵਿਕਰੀ ਦੇ ਮਾਮਲੇ ਵਿਚ iPhone 12 ਅਤੇ iPhone 12 Pro ਤੋਂ ਬਾਅਦ ਤੀਜੇ ਸਥਾਨ 'ਤੇ Samsung Galaxy Note 20 Ultra ਨੂੰ ਰੱਖਿਆ ਗਿਆ ਹੈ। ਇਸ ਤੋਂ ਬਾਅਦ ਚੌਥੇ ਨੰਬਰ 'ਤੇ Huawei Nova 7 5G, ਪੰਜਵੇਂ ਨੰਬਰ 'ਤੇ Huawei P40 5G, ਛੇਵੇਂ ਨੰਬਰ 'ਤੇ Oppo A72 5G, ਸੱਤਵੇਂ ਨੰਬਰ 'ਤੇ Huawei P40 Pro 5G, ਅੱਠਵੇਂ ਨੰਬਰ 'ਤੇ Samsung Galaxy Note 20 5G, ਨੌਵੇਂ ਨੰਬਰ 'ਤੇ Samsung Galaxy S20 Plus 5G ਹੈ। ਦਸਵੇਂ ਨੰਬਰ 'ਤੇ Oppo Reno 4 SE ਹੈ।

ਇਸ ਤੋਂ ਇਲਾਵਾ ਜੇਕਰ ਤੁਸੀਂ ਮਾਰਕੀਟ ਸ਼ੇਅਰ ਦੀ ਗੱਲ ਕਰੀਏ ਤਾਂ ਇਸ ਮਾਮਲੇ ਵਿਚ ਆਈਫੋਨ 12 ਸਭ ਤੋਂ ਉੱਪਰ ਹੈ ਅਤੇ ਇਸ ਦੀ ਮਾਰਕੀਟ ਹਿੱਸੇਦਾਰੀ 16% ਹੈ। ਉਧਰ ਆਈਫੋਨ 12 ਪ੍ਰੋ ਕੋਲ ਮਾਰਕਿਟ ਦਾ 8% ਹਿੱਸਾ ਹੈ। ਇਸ ਤੋਂ ਬਾਅਦ ਸੈਮਸੰਗ ਗਲੈਕਸੀ ਨੋਟ 20 ਅਲਟਰਾ 5 ਜੀ ਦੀ ਮਾਰਕੀਟ ਸ਼ੇਅਰ 4% ਅਤੇ ਬਾਕੀ ਫੋਨ ਦਾ ਹਿੱਸਾ 3 ਪ੍ਰਤੀਸ਼ਤ ਤੋਂ 2 ਪ੍ਰਤੀਸ਼ਤ ਤੱਕ ਹੈ।

2024 'ਚ ਕਾਰ ਬਾਜ਼ਾਰ 'ਚ ਐਂਟਰੀ ਕਰ ਰਿਹਾ ਐਪਲ! ਐਡਵਾਂਸਡ ਬੈਟਰੀ ਟੈਕਨਾਲੋਜੀ ਨਾਲ ਹੋਵੇਗੀ ਲੈਸ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904