ਨਵੀਂ ਦਿੱਲੀ: ਜੇਕਰ ਤੁਹਾਡਾ ਵੀ ਐਪਲ ਆਈਫੋਨ ਖਰੀਦਣ ਦਾ ਸੁਪਨਾ ਹੈ, ਤਾਂ ਇਸ ਦੀਵਾਲੀ 'ਤੇ ਤੁਹਾਡਾ ਸੁਪਨਾ ਪੂਰਾ ਹੋ ਸਕਦਾ ਹੈ। ਦਰਅਸਲ, ਕੰਪਨੀ ਦੇ ਲੇਟੈਸਟ ਸਮਾਰਟਫੋਨ iPhone 13 'ਤੇ ਵੱਡਾ ਡਿਸਕਾਊਂਟ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਸ 'ਤੇ ਨੋ ਕਾਸਟ ਈਐਮਆਈ ਦਾ ਵਿਕਲਪ ਵੀ ਉਪਲਬਧ ਹੈ। ਫੋਨ 'ਤੇ ਡਿਸਕਾਊਂਟ ਮਿਲਣ ਤੋਂ ਬਾਅਦ ਤੁਸੀਂ ਇਸ ਫੋਨ ਨੂੰ ਸਿਰਫ 55,900 ਰੁਪਏ 'ਚ ਖਰੀਦ ਸਕਦੇ ਹੋ। ਹਾਲਾਂਕਿ ਇਸ ਸਮਾਰਟਫੋਨ ਦੀ ਅਸਲ ਕੀਮਤ 79,900 ਰੁਪਏ ਹੈ ਤਾਂ ਆਓ ਜਾਣਦੇ ਹਾਂ ਇਸ ਦੇ ਆਫਰਸ ਤੇ ਸਪੈਸੀਫਿਕੇਸ਼ਨਸ ਬਾਰੇ।


ਜਾਣੋ ਕੀਮਤ ਤੇ ਆਫਰਸ


ਕੰਪਨੀ iPhone 13 ਸਮਾਰਟਫੋਨ 'ਤੇ 24 ਹਜ਼ਾਰ ਰੁਪਏ ਤੱਕ ਦਾ ਡਿਸਕਾਊਂਟ ਦੇ ਰਹੀ ਹੈ। ਇਸ 'ਚ ਪੁਰਾਣੇ ਸਮਾਰਟਫੋਨ ਦੀ ਐਕਸਚੇਂਜ ਵੈਲਿਊ 15000 ਰੁਪਏ ਤੱਕ ਮਿਲੇਗੀ। ਇਸ ਦੇ ਨਾਲ ਹੀ ਤਿੰਨ ਹਜ਼ਾਰ ਰੁਪਏ ਤੱਕ ਦਾ ਐਕਸਚੇਂਜ ਬੋਨਸ ਮਿਲੇਗਾ। ਇਸ ਤੋਂ ਇਲਾਵਾ ਫੋਨ 'ਤੇ 6,000 ਰੁਪਏ ਤੱਕ ਦਾ ਕੈਸ਼ਬੈਕ ਵੀ ਦਿੱਤਾ ਜਾ ਰਿਹਾ ਹੈ। ਹਾਲਾਂਕਿ, ਇਸਦੇ ਲਈ ਤੁਹਾਨੂੰ HDFC ਕਾਰਡ ਨਾਲ ਭੁਗਤਾਨ ਕਰਨਾ ਹੋਵੇਗਾ। ਇਸ ਡਿਸਕਾਊਂਟ ਤੋਂ ਬਾਅਦ ਤੁਸੀਂ 79,900 ਰੁਪਏ ਦਾ ਆਈਫੋਨ 13 ਸਿਰਫ 55,900 ਰੁਪਏ 'ਚ ਖਰੀਦ ਸਕਦੇ ਹੋ।


ਸਪੈਸੀਫਿਕੇਸ਼ਨਸ


ਆਈਫੋਨ 13 ਸਮਾਰਟਫੋਨ '6.1-ਇੰਚ ਦੀ ਸੁਪਰ ਰੈਟੀਨਾ XDR OLED ਡਿਸਪਲੇਅ ਹੈ, ਜਿਸ ਦਾ ਰੈਜ਼ੋਲਿਊਸ਼ਨ 2532x1170 ਪਿਕਸਲ ਹੈ। ਇਹ ਡਿਸਪਲੇ HDR, ਟਰੂ ਟੋਨ, ਵਾਈਡ ਕਲਰ (P3), ਹੈਪਟਿਕ ਟਚ ਨੂੰ ਸਪੋਰਟ ਕਰਦੀ ਹੈ। ਇਨ੍ਹਾਂ 'ਚ ਐਲੂਮੀਨੀਅਮ ਡਿਜ਼ਾਈਨ ਦਿੱਤਾ ਗਿਆ ਹੈ।


ਇਸ ਸਮਾਰਟਫੋਨ ਨੂੰ 128GB, 256GB ਤੇ 512GB ਸਟੋਰੇਜ ਵੇਰੀਐਂਟ ਨਾਲ ਪੇਸ਼ ਕੀਤਾ ਗਿਆ ਹੈ। ਪਰਫਾਰਮੈਂਸ ਲਈ ਇਨ੍ਹਾਂ 'A15 ਬਾਇਓਨਿਕ ਚਿੱਪ ਦੀ ਵਰਤੋਂ ਕੀਤੀ ਗਈ ਹੈ। ਐਪਲ ਦੇ ਇਹ ਫੋਨ IP68 ਰੇਟਿੰਗ ਦੇ ਨਾਲ ਆਉਂਦੇ ਹਨ, ਯਾਨੀ ਇਹ ਪੂਰੀ ਤਰ੍ਹਾਂ ਵਾਟਰਪਰੂਫ ਹਨ। ਛੇ ਮੀਟਰ ਡੂੰਘੇ ਪਾਣੀ ਵਿੱਚ ਵੀ ਇਹ ਅੱਧਾ ਘੰਟਾ ਕੰਮ ਕਰੇਗਾ।


ਕੈਮਰਾ


ਆਈਫੋਨ 13 ਸਮਾਰਟਫੋਨ '12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ 'ਚ ਪਹਿਲਾ ਵਾਈਡ ਅਤੇ ਦੂਜਾ ਅਲਟਰਾ ਵਾਈਡ ਐਂਗਲ ਸਪੋਰਟ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਸੈਲਫੀ ਅਤੇ ਵੀਡੀਓ ਕਾਲਿੰਗ ਲਈ 12 ਮੈਗਾਪਿਕਸਲ ਦਾ ਕੈਮਰਾ ਵੀ ਦਿੱਤਾ ਗਿਆ ਹੈ। ਵੀਡੀਓ ਲਈ ਇਸ 'ਚ ਸਿਨੇਮੈਟਿਕ ਮੋਡ ਦਿੱਤਾ ਗਿਆ ਹੈ। ਇਹ ਸਮਾਰਟਫੋਨ ਪ੍ਰੋਡਕਟ ਰੈੱਡ, ਸਟਾਰਲਾਈਟ, ਮਿਡਨਾਈਟ, ਬਲੂ ਤੇ ਪਿੰਕ ਕਲਰ ਆਪਸ਼ਨ 'ਚ ਉਪਲੱਬਧ ਹਨ।


ਇਹ ਵੀ ਪੜ੍ਹੋ: Second Day of Arvind Kejriwal's Punjab Visit: ਆਮ ਨਹੀਂ ਹੁਣ ਖਾਸ! ਕੇਜਰੀਵਾਲ ਦੇ ਪ੍ਰੋਗਰਾਮ 'ਚ ਸਪੈਸ਼ਲ ਕਾਰਡ ਰਾਹੀਂ ਐਂਟਰੀ, ਮੀਡੀਆ ਤੋਂ ਵੀ ਬਣਾਈ ਦੂਰੀ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904