ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ 'ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ ਆਈਫੋਨ 8 ਤੇ ਆਈਫੋਨ 8 ਪਲੱਸ ਦੀ ਪ੍ਰੀ-ਬੁਕਿੰਗ ਸ਼ੁਰੂ ਹੋ ਰਹੀ ਹੈ। ਆਈਫੋਨ 8 ਤੇ 8 ਪਲੱਸ ਪਿਛਲੇ ਸਾਲ ਲਾਂਚ ਹੋਏ ਆਈਫੋਨ 7 ਸੀਰੀਜ਼ ਦਾ ਅਪਗ੍ਰੇਡੇਡ ਵਰਜ਼ਨ ਹੈ। ਇਸ ਦੇ ਨਾਲ ਹੀ ਕੰਪਨੀ ਨੇ ਆਪਣਾ ਫਿਊਚਰ ਸਮਾਰਟਫੋਨ ਵੀ ਮਾਰਕੀਟ 'ਚ ਲਿਆਂਦਾ ਹੈ। ਇਹ ਤਿੰਨ ਨਵੰਬਰ ਤੋਂ ਬਾਜ਼ਾਰ 'ਚ ਮੁਹੱਈਆ ਹੋਵੇਗਾ।


ਆਈਫੋਨ 8 ਤੇ 8 ਪਲੱਸ ਖਰੀਦਣ ਲਈ ਤੁਹਾਨੂੰ ਆਨਲਾਈਨ ਰਿਟੇਲਰ ਵੈੱਬਸਾਇਟ ਫਲਿਪਕਾਰਟ 'ਤੇ ਜਾਣਾ ਹੋਵੇਗਾ। ਫਲਿਪਕਾਰਟ 'ਤੇ ਦੋਵੇਂ ਹੀ ਆਈਫੋਨ ਪ੍ਰੀ ਆਰਡਰ ਕੀਤੇ ਜਾ ਸਕਦੇ ਹਨ। ਇਸ ਦੀ ਡਿਲੀਵਰੀ ਭਾਰਤ 'ਚ 29 ਸਤੰਬਰ ਤੋਂ ਸ਼ੁਰੂ ਹੋਵੇਗੀ।

ਆਈਫੋਨ 8 ਦੇ 64 ਜੀਬੀ ਮਾਡਲ ਦੀ ਭਾਰਤ 'ਚ ਕੀਮਤ 64,000 ਰੁਪਏ ਹੋਵੇਗੀ। ਉੱਥੇ ਇਸ ਦੇ 256 ਜੀਬੀ ਮਾਡਲ ਦੀ ਕੀਮਤ 77,000 ਹੋਵੇਗੀ। ਇਸ ਵਾਰ ਕੰਪਨੀ ਨੇ ਬੇਸ ਮਾਡਲ 64 ਜੀਬੀ ਰੱਖਿਆ ਹੈ। ਆਈਫੋਨ 8 ਪਲੱਸ ਦੀ ਕੀਮਤ 73,000 ਤੋਂ ਸ਼ੁਰੂ ਹੋਵੇਗੀ। ਭਾਰਤ 'ਚ 64 ਜੀਬੀ ਮਾਡਲ ਦੀ ਕੀਮਤ 73,000 ਰੁਪਏ ਤੇ 256 ਜੀਬੀ ਮਾਡਲ ਦੀ ਕੀਮਤ 86,000 ਰੁਪਏ ਹੋਵੇਗੀ।

ਆਈਫੋਨ 8 'ਚ 4.7 ਇੰਚ ਦਾ ਰੇਟੀਨਾ ਐਚਸੀ ਡਿਸਪਲੇ ਦਿੱਤਾ ਗਿਆ ਹੈ। ਇਸ ਦਾ ਪਿਕਸਲ ਡੈਨਸਿਟੀ 326 ਪੀਪੀਆਈ ਹੈ। ਉੱਥੇ ਆਈਫੋਨ 8 ਪਲਸ 'ਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ। ਕੰਪਨੀ ਨੇ ਆਈਫੋਨ ਦੇ ਪ੍ਰੋਸੈਸਰ ਨੂੰ ਅਪਗ੍ਰੇਡ ਕਰਦੇ ਹੋਏ ਇਸ 'ਚ A11 Bionic ਚਿੱਪ ਦਿੱਤੀ ਹੈ। ਇਸ ਦੇ A10 ਤੋਂ 70 ਫੀਸਦੀ ਫਾਸਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਸਮਾਰਟਫੋਨ ਦੇ 64 ਜੀਬੀ ਤੇ 256 ਜੀਬੀ ਮਾਡਲ ਨੂੰ ਲਾਂਚ ਕੀਤਾ ਗਿਆ ਹੈ। ਦੋਹਾਂ 'ਚ ਹੀ 2 ਜੀਬੀ ਰੈਮ ਮੌਜੂਦ ਹੈ। ਐਪਲ ਨੇ ਆਪਣੀ 8 ਸੀਰੀਜ਼ ਦੇ ਨਾਲ ਹੀ ਗਲਾਸ ਬਾਡੀ ਸਮਾਰਟਫੋਨ ਦਾ ਆਗਾਜ਼ ਕੀਤਾ ਹੈ। ਨਵੀਂ ਗਲਾਸ ਬਾਡੀ ਦੇ ਨਾਲ ਆਈਫੋਨ 8 ਵਾਇਰਲੈਸ ਚਾਰਜ਼ਿੰਗ ਸਪੋਰਟ ਕਰਦਾ ਹੈ। ਇਸ ਵਾਰ ਕੰਪਨੀ ਨੇ ਤਿੰਨਾਂ ਆਈਫੋਨ ਦੇ ਦੋ ਹੀ ਮਾਡਲ ਲਾਂਚ ਕੀਤੇ ਹਨ। ਇੱਕ ਮਾਡਲ 64 ਜੀਬੀ ਤੇ ਦੂਜਾ 256 ਜੀਬੀ ਸਟੋਰੇਜ ਵਾਲਾ ਹੈ।