HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
ਏਬੀਪੀ ਸਾਂਝਾ | 21 Sep 2017 04:47 PM (IST)
ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ 1.1 ਅਰਬ ਡਾਲਰ ਵਿੱਚ ਖ਼ਰੀਦਿਆ ਗਿਆ ਹੈ। ਗੂਗਲ ਨੇ ਆਪਣੇ ਪਿਕਸਲ ਫ਼ੋਨ ਦੇ ਨਿਰਮਾਣ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ। ਦੋਵੇਂ ਕੰਪਨੀਆਂ ਨੇ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਇਸ ਸੌਦੇ ਵਿੱਚ ਗੂਗਲ ਦੇ ਪਿਕਸਲ ਸਮਾਰਟਫ਼ੋਨ 'ਤੇ ਕੰਮ ਕਰਨ ਵਾਲੇ ਐਚ.ਟੀ.ਸੀ. ਦੇ ਕਰਮਚਾਰੀ ਤੇ ਇੰਜਨੀਅਰ ਸ਼ਾਮਲ ਹਨ। ਬਿਆਨ ਵਿੱਚ ਕਿਹਾ ਗਿਆ ਹੈ ਕਿ HTC ਨੂੰ ਗੂਗਲ ਵੱਲੋਂ 1.1 ਅਰਬ ਡਾਲਰ ਕੈਸ਼ ਭੁਗਤਾਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਗੂਗਲ ਨੂੰ HTC ਦੇ ਕਈ ਤਕਨੀਕਾਂ ਦੇ ਹੱਕ ਵੀ ਮਿਲ ਜਾਵੇਗਾ। ਬਿਆਨ ਤੋਂ ਅਜਿਹਾ ਲਗਦਾ ਹੈ ਕਿ HTC ਦੇ ਮਾਹਰ ਇੰਜਨੀਅਰਾਂ ਦੀ ਟੀਮ ਦੇ ਕੰਮ ਦਾ ਫਾਇਦਾ ਉਠਾਉਣਾ ਚਾਹੁੰਦਾ ਹੈ। ਗੂਗਲ ਦਾ ਇਹ ਨਿਵੇਸ਼ ਇਹ ਜਤਾਉਂਦਾ ਹੈ ਕਿ ਤਕਨੀਕ ਤੇ ਨਵੀਆਂ ਖੋਜਾਂ ਕਰਨ ਵਿੱਚ ਤਾਇਵਾਨ ਕਿਤੇ ਅੱਗੇ ਹੈ। ਤੁਹਾਨੂੰ ਦੱਸ ਦੇਈਏ ਕਿ 2012 ਵਿੱਚ ਗੂਗਲ ਨੇ ਮੋਟੋਰੋਲਾ ਨੂੰ 12.5 ਅਰਬ ਡਾਲਰ ਵਿੱਚ ਖ਼ਰੀਦਿਆ ਸੀ। ਇਸ ਤੋਂ ਦੋ ਸਾਲ ਬਾਅਦ ਗੂਗਲ ਨੇ ਮੋਟੋਰੋਲਾ ਨੂੰ 2.91 ਅਰਬ ਡਾਲਰ ਦੇ ਬਦਲੇ ਲੇਨੋਵੋ ਦੇ ਹਵਾਲੇ ਕਰ ਦਿੱਤਾ ਸੀ।