ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ 'ਤੇ ਡਿਸਕਾਊਂਟ ਦਾ ਐਲਾਨ ਕੀਤਾ ਹੈ। ਤਿਉਹਾਰਾਂ ਦੇ ਇਸ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਰਿਲਾਇੰਸ ਜੀਓ ਵੱਲੋਂ ਆਫਰ ਦਿੱਤਾ ਜਾ ਰਿਹਾ ਹੈ ਜੋ 20 ਤੋਂ 30 ਸਤੰਬਰ ਤੱਕ ਵੈਲਿਡ ਹੋਵੇਗਾ। ਇਸ ਜੀਓ ਫਾਈ ਦੀ ਕੀਮਤ ਹੁਣ 999 ਰੁਪਏ ਹੈ ਜੋ ਪਹਿਲਾਂ 1999 ਰੁਪਏ ਸੀ। ਖਾਸ ਗੱਲ ਹੈ ਕਿ ਨਵੀਂ ਆਫਰ ਕੀਮਤ ਦੇ ਨਾਲ ਆਪ ਜੀਓਫਾਈ ਨੂੰ ਫਲਿਪਕਾਰਟ ਤੇ ਜੀਓ.ਕਾਮ 'ਤੇ ਜਾ ਕੇ ਖਰੀਦ ਸਕਦੇ ਹਨ। ਇਸ ਵਕਤ ਫਲਿਪਕਾਰਟ 'ਤੇ ਬਿੱਗ ਬਿਲੀਅਨ ਸੇਲ ਜਾਰੀ ਹੈ।


ਜੀਓਫਾਰਡ ਫੈਸਟੀਵਲ ਆਫਰ ਸਿਰਫ JIOFi M2S ਮਾਡਲ 'ਤੇ ਹੀ ਉਪਲਬਧ ਹੈ। ਜੀ 2300 mAh ਬੈਟਰੀ ਦੇ ਨਾਲ ਆਉਂਦਾ ਹੈ। ਇਸ ਜੀਓਫਾਈ ਦੇ ਨਾਲ ਜੀਓ ਸਿਮ ਮਿਲੇਗੀ ਜਿਸ ਨੂੰ ਅਧਾਰ ਦੀ ਮਦਦ ਨਾਲ ਤੁਹਾਨੂੰ ਐਕਟਿਵ ਕਰਵਾਉਣਾ ਹੋਵੇਗਾ। ਕਸਟਮਰਜ਼ ਲਈ ਇਹ ਡੀਲ ਫਾਇਦੇਮੰਦ ਸਾਬਤ ਹੋ ਸਕਦੀ ਹੈ। ਉਨ੍ਹਾਂ ਨੂੰ 1000 ਰੁਪਏ ਮਤਲਬ 50 ਫੀਸਦੀ ਦੀ ਛੂਟ ਮਿਲ ਰਹੀ ਹੈ। ਇਸ ਪੋਰਟੇਬਲ ਵਾਈ-ਫਾਈ ਰਾਊਟਰ ਦੀ ਮਦਦ ਨਾਲ ਤੁਸੀਂ ਕਦੀ ਵੀ ਕੀਤੇ ਵੀ ਇੰਟਰਨੈਟ ਨਾਲ ਕੁਨੈਕਟ ਹੋ ਸਕਦੇ ਹੋ।

ਜਿਓਫਾਈ ਡਿਵਾਈਸ ਸਾਰੇ ਰਿਲਾਇੰਸ, ਜੀਓ ਆਊਟਲੈਟਸ, ਜੀਓ ਪਾਰਟਨਰਜ਼ ਰਿਟੇਲਰਜ਼ ਤੇ www.jio.com 'ਤੇ ਆਨਲਾਈਨ ਉਪਲਬਧ ਹੈ। ਹਾਲ ਹੀ ਵਿੱਚ ਆਈ ਜੀਓ ਨੂੰ ਲੈ ਕੇ ਓਪਨ ਸਿਗਨਲ ਦੀ ਰਿਪੋਰਟ ਵਿੱਚ ਟੈਲੀਕਾਮ ਕੰਪਨੀ ਦੀ ਇੰਟਰਨੈੱਟ ਸਪੀਡ ਦੀ ਜਨਮ ਕੇ ਤਾਰੀਫ ਕੀਤੀ ਗਈ ਹੈ। ਜੀਓ ਆਪਣੇ ਨੈੱਟਵਰਕ ਤੇ ਇੰਟਰਨੈੱਟ ਸਪੀਡ ਵਿੱਚ ਤੇਜ਼ੀ ਨਾਲ ਅੱਗੇ ਵਧੀ ਹੈ। ਰਿਸਰਚ ਫਾਰਮ ਓਪਨ ਸਿਗਨਲ ਦੀ ਰਿਪੋਰਟ ਦੇ ਮੁਤਾਬਕ ਜੀਓ ਨੇ ਆਪਣੀ ਇੰਟਰਨੈਟ ਸਪੀਡ ਵਿੱਚ ਤੇਜੀ ਨਾਲ ਵਾਧਾ ਕੀਤਾ ਹੈ। ਇੱਥੋਂ ਤੱਕ ਕਿ ਇਹ ਸਪੀਡ ਵਿੱਚ ਵਾਧੇ ਨੂੰ ਉਛਾਲ ਦਾ ਨਾਮ ਦਿੱਤਾ ਹੈ।

ਜੀਓ ਨੇ ਦਸੰਬਰ 2016 ਤੋਂ ਹੁਣ ਤੱਕ ਲਗਾਤਾਰ ਇੰਟਰਨੈੱਟ ਸਪੀਡ ਵਿੱਚ ਤੇਜ਼ੀ ਨਾਲ ਉੱਪਰ ਵੱਲ ਵਧਿਆ ਹੈ। ਦਸੰਬਰ ਤੇ ਫਰਵਰੀ 2017 ਵਿੱਚ ਜੀਓ ਦੀ ਇੰਟਰਨੈੱਟ ਸਪੀਡ 4MBPs ਰਹੀ, ਉੱਥੇ ਹੀ ਜੁਲਾਈ ਤੱਕ ਇਹ ਸਪੀਡ 6MBPs ਪਹੁੰਚ ਗਈ ਹੈ। ਖਾਸ ਗੱਲ ਇਹ ਹੈ ਈ ਅਪਰੈਲ ਵਿੱਚ ਫਰੀ ਸੇਵਾ ਖਤਮ ਹੋਣ ਤੋਂ ਬਾਅਦ ਜੀਓ ਨੈੱਟਵਰਕ ਤੇ ਇੰਟਰਨੈਟ ਸਪੀਡ ਵਿਚ ਵਾਧਾ ਹੋਇਆ ਹੈ। ਇਹ ਸਪੀਡ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਟਰਾਈ ਨੇ ਮੰਥਲੀ ਸਪੀਡ ਟੈਸਟ ਵਿੱਚ ਜੀਓ ਦਾ ਲਗਾਤਾਰ ਵਨ ਬਣੇ ਰਹਿਣਾ ਬਾਕੀ ਟੈਲੀਕਾਮ ਕੰਪਨੀਆਂ ਲਈ ਵੱਡੀ ਮੁਸੀਬਤ ਖੜ੍ਹੀ ਕਰ ਰਿਹਾ ਹੈ।