ਨਵੀਂ ਦਿੱਲੀ: ਟੈਲੀਕਾਮ ਕੰਪਨੀ ਵੋਡਾਫੋਨ ਆਪਣੇ ਕਸਟਮਰ ਨੂੰ 900 ਰੁਪਏ ਤੱਕ ਦਾ ਕੈਸ਼ਬੈਕ ਦੇ ਰਿਹਾ ਹੈ। ਕੰਪਨੀ ਨੇ ਹਿੰਦੋਸਤਾਨੀ ਸਮਾਰਟਫੋਨ ਮੇਕਰ ਲਾਵਾ ਨਾਲ ਇਸ ਆਫਰ ਲਈ ਹੱਥ ਮਿਲਾਇਆ ਹੈ। ਇਸ ਤਹਿਤ ਵੋਡਾਫੋਨ ਆਪਣੇ ਯੂਜ਼ਰ ਨੂੰ ਨਵੇਂ ਲਾਵਾ ਫੋਨ ਦੀ ਖਰੀਦ 'ਤੇ 900 ਰੁਪਏ ਦਾ ਕੈਸ਼ਬੈਕ ਦੇਵੇਗਾ। ਇਹ ਆਫਰ 31 ਅਕਤੂਬਰ ਤੱਕ ਵੋਡਾਫੋਨ ਦੇ ਨਵੇਂ ਤੇ ਪੁਰਾਣੇ ਸਾਰੇ ਯੂਜ਼ਰਸ ਲਈ ਉਪਲਬੱਧ ਹੋਵੇਗਾ।

ਆਫਰ 'ਚ ਲਾਵਾ ਫੋਨ ਦੀ ਖਰੀਦ 'ਤੇ ਵੋਡਾਫੋਨ ਦੇ ਯੂਜ਼ਰ ਮਹੀਨੇ 'ਚ ਘੱਟੋ-ਘੱਟ 100 ਰੁਪਏ ਦੇ ਰਿਚਾਰਜ਼ 'ਤੇ 50 ਰੁਪਏ ਦਾ ਕੈਸ਼ਬੈਕ 18 ਮਹੀਨੇ ਤੱਕ ਲੈ ਸਕਣਗੇ। ਇਸ ਤਰ੍ਹਾਂ ਹਰ ਮਹੀਨੇ 50 ਰੁਪਏ ਦਾ ਟਾਕਟਾਈਮ ਯੂਜ਼ਰ ਦੇ ਅਕਾਊਂਟ 'ਚ ਜੁੜੇਗਾ। 18 ਮਹੀਨਿਆਂ 'ਚ ਟੋਟਲ 900 ਰੁਪਏ ਦਾ ਕੈਸ਼ਬੈਕ ਯੂਜ਼ਰ ਲੈ ਸਕਣਗੇ।

ਵੋਡਾਫੋਨ ਇੰਡੀਆ ਦੇ ਐਸੋਸੀਏਟ ਡਾਇਰੈਕਟਰ (ਬਿਜਨੈਸ-ਕੰਜਿਊਮਰ) ਅਵਨੀਸ਼ ਖੋਸਲਾ ਨੇ ਦੱਸਿਆ ਕਿ ਇਹ ਪਾਕੇਟ ਫ੍ਰੈਂਡਲੀ ਆਫਰ ਸਾਡੇ ਕਸਟਮਰ ਲਈ ਫਾਇਦੇਮੰਦ ਸਾਬਤ ਹੋਵੇਗਾ। ਲਾਵਾ ਦੇ ਨਾਲ ਇਸ ਸਾਂਝੇਦਾਰੀ ਨੇ ਸਾਡੇ ਨਵੇਂ ਅਤੇ ਪੁਰਾਣੇ ਕਸਟਮਰ ਨਵੀਂ ਖਰੀਦ ਦਾ ਫਾਇਦਾ ਲੈ ਸਕਣਗੇ। ਇਹ ਆਫਰ ਲਾਵਾ ਦੇ ਨਵੇਂ ਫੀਚਰ ਫੋਨ ਸੈਗਮੇਂਟ ਦੇ ਮੋਬਾਈਲਾਂ 'ਤੇ ਮਿਲੇਗਾ।