ਅੰਮ੍ਰਿਤਸਰ: ਮੋਬਾਈਲ ਫੋਨ ਦਾ ਬਲਿਓਟੂਥ ਔਨ ਰੱਖਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ। ਸਿਕਿਓਰਿਟੀ ਕੰਪਨੀ ਅਰਮੀਸ ਦੇ ਖੋਜਕਰਤਾਵਾਂ ਦੇ ਗਰੁੱਪ ਨੇ ਬੀਤੇ ਮੰਗਲਵਾਰ ਨੂੰ ਅਜਿਹੇ ਮਾਲਵੇਅਰ ਦਾ ਪਤਾ ਲਾਇਆ ਹੈ ਜੋ ਬਲਿਓਟੂਥ ਨਾਲ ਜੁੜੇ ਡਿਵਾਈਸ 'ਤੇ ਹਮਲਾ ਕਰ ਸਕਦਾ ਹੈ। ਇਹ ਸਮਾਰਟਫੋਨ ਹੀ ਨਹੀਂ, ਬਲਕਿ ਸਮਾਰਟ ਟੀਵੀ, ਟੈਬਲੈਟ, ਲੈਪਟਾਪ, ਲਾਊਡ ਸਪੀਕਰ ਤੇ ਕਾਰਾਂ 'ਤੇ ਵੀ ਹਮਲਾ ਕਰ ਸਕਦਾ ਹੈ। ਦੁਨੀਆ ਵਿੱਚ ਕੁੱਲ ਮਿਲਾ ਕੇ 5.3 ਅਰਬ ਡਿਵਾਈਸ ਹੈ ਜੋ ਬਲਿਓਟੂਥ ਦਾ ਇਸਤੇਮਾਲ ਕਰਦੇ ਹਨ।


ਇਸ ਮਾਲਵੇਅਰ ਦਾ ਨਾਮ ਬਲਿਓਬਾਰਨ ਹੈ। ਇਸ ਦੇ ਜ਼ਰੀਏ ਹੈਕਰ ਉਨ੍ਹਾਂ ਡਿਵਾਈਸਾਂ ਨੂੰ ਆਪਣੇ ਕੰਟਰੋਲ ਵਿੱਚ ਲੈ ਸਕਦਾ ਹੈ ਜਿਨ੍ਹਾਂ ਦਾ ਬਲਿਓਟੂਥ ਔਨ ਹੋਵੇਗਾ। ਇਸ ਜ਼ਰੀਏ ਤੁਹਾਡਾ ਮੋਬਾਈਲ ਦਾ ਡਾਟਾ ਆਸਾਨੀ ਨਾਲ ਚੋਰੀ ਕੀਤਾ ਜਾ ਸਕਦਾ ਹੈ। ਅਰਮਿਸ ਦਾ ਕਹਿਣਾ ਹੈ, "ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ ਬਲਿਓਟੂਥ ਡਿਵਾਈਸ ਨਾਲ ਜੁੜੇ ਕਈ ਹੋਰ ਅਜਿਹੇ ਮਾਲਵੇਅਰ ਹੋ ਸਕਦੇ ਹਨ, ਜਿਨ੍ਹਾਂ ਦੀ ਪਛਾਣ ਕੀਤੀ ਜਾਣੀ ਬਾਕੀ ਹੈ।"

ਇਸ ਮਾਲਵੇਅਰ ਦੇ ਹਮਲੇ ਕਾਫੀ ਗੰਭੀਰ ਹੋ ਸਕਦੇ ਹਨ। ਇਹ ਬਗ ਬਲਿਓਟੂਥ ਦਾ ਫਾਇਦਾ ਉਠਾ ਕੇ ਹਮਲਾ ਕਰਦਾ ਹੈ। ਬਲਿਓਬਰਨ ਅਜਿਹੀ ਕੈਟਾਗਰੀ ਵਿੱਚ ਆਉਂਦਾ ਹੈ। ਇਸ ਦੇ ਜ਼ਰੀਏ ਹਮਲਾਵਰ ਤੁਹਾਡੇ ਡਿਵਾਈਸ ਵਿੱਚ ਵਾਇਰਸ ਭੇਜ ਕੇ ਤੁਹਾਡਾ ਡਾਟਾ ਚੁਰਾ ਸਕਦੇ ਹਨ। ਬਲਿਓਬਾਰਨ ਨੂੰ ਯੂਜਰਜ਼ ਦੀ ਸਹਿਮਤੀ ਦੀ ਜ਼ਰੂਰਤ ਨਹੀਂ ਹੁੰਦੀ ਤੇ ਉਹ ਕਿਸੇ ਵੀ ਲਿੰਕ ਤੇ ਕਲਿੱਕ ਕਰਨ ਨੂੰ ਵੀ ਨਹੀਂ ਕਹਿ ਸਕਦਾ। ਸਿਰਫ ਦੱਸ ਸੈਕਿੰਡ ਵਿੱਚ ਹੀ ਉਹ ਕਿਸੇ ਐਕਟਿਵ ਬਲਿਓਟੂਥ ਡਿਵਾਈਸ ਨੂੰ ਕੰਟਰੋਲ ਕਰ ਸਕਦਾ ਹੈ।

ਆਰਮਿਸ ਨੇ ਇੱਕ ਅਜਿਹਾ ਐਪਲੀਕੇਸ਼ਨ ਬਣਾਇਆ ਹੈ ਜੋ ਇਹ ਪਤਾ ਲਾ ਸਕਦਾ ਹੈ ਕਿ ਤੁਹਾਡੀ ਡਿਵਾਈਸ ਸੁਰੱਖਿਅਤ ਹੈ ਜਾਂ ਨਹੀਂ। ਇਸ ਐਪਲੀਕੇਸ਼ਨ ਦਾ ਨਾਮ ਹੈ 'ਬਲਿਓਬਾਰਨ ਵਲਨਰਬਿਲਟੀ ਸਕੈਨਰ' ਇਹ ਐਪ ਗੂਗਲ ਦੇ ਆਨਲਾਈਨ ਸਟੋਰ ਤੇ ਉਪਲਬਧ ਹੈ। ਦੂਜਾ ਖ਼ਤਰਾ ਹੈ ਬਲਿਓਜੈਕਿੰਗ। ਇਹ ਬਲੂਟੂਥ ਨਾਲ ਜੁੜੇ ਕਈ ਡਿਵਾਈਸ ਨੂੰ ਇੱਕੋ ਸਮੇਂ ਸਪੈਮ ਭੇਜ ਸਕਦਾ ਹੈ। ਇਹ ਵਿਕਾਰਡ (ਪਸਰਨਲ ਇਲੈਕਟ੍ਰਾਨਿਕ ਕਾਰਡ) ਦੇ ਜ਼ਰੀਏ ਮੈਸੇਜ ਭੇਜਦਾ ਹੈ, ਜੋ ਇੱਕ ਨ ਜਾਂ ਫਿਰ ਕੰਨਟੈਕਟ ਨੰਬਰ ਦੇ ਰੂਪ ਵਿੱਚ ਹੁੰਦਾ ਹੈ। ਆਮ ਤੌਰ 'ਤੇ ਇਹ ਬਲੂਟੂਥ ਡਿਵਾਈਸ ਦੇ ਨਾਮ ਤੋਂ ਸਪੈਮ ਭੇਜਦਾ ਹੈ।

ਇਹ ਬਲੂਜੈਕਿੰਗ ਤੋਂ ਵਧੇਰੇ ਖ਼ਤਰਨਾਕ ਹੈ। ਇਸ ਜ਼ਰੀਏ ਸੂਚਨਾਵਾਂ ਨੂੰ ਵੀ ਚੋਰੀ ਕੀਤਾ ਜਾ ਸਕਦਾ ਹੈ। ਇਸ ਦਾ ਇਸਤੇਮਾਲ ਮੁੱਖ ਰੂਪ ਵਿੱਚ ਫੋਨਬੁਕ ਤੇ ਡਾਟਾ ਚੋਰੀ ਕਰਨ ਲਈ ਹੁੰਦਾ ਹੈ। ਇਸ ਦੇ ਜ਼ਰੀਏ ਨਿੱਜੀ ਮੈਸੇਜ ਤੇ ਤਸਵੀਰ ਵੀ ਚੁਰਾਈ ਜਾ ਸਕਦੀ ਹੈ ਪਰ ਇਸਦੇ ਲਈ ਹੈਕਰ ਨੂੰ ਯੂਜ਼ਰ ਤੋਂ 10 ਮਿੱਤਰ ਦੇ ਦਾਇਰੇ ਵਿੱਚ ਹੋਣਾ ਜ਼ਰੂਰੀ ਹੈ।

ਕਿੱਦਾਂ ਰਹੀਏ ਸੁਰੱਖਿਅਤ?

ਮਾਈਕਰੋਸਾਫਟ, ਗੂਗਲ ਤੇ ਲਿੰਕਸ ਨੇ ਬਲੁਬਾਰਨ ਤੋਂ ਯੂਜ਼ਰਸ ਨੂੰ ਬਚਾਉਣ ਲਈ ਪੈਚ ਰਿਲੀਜ਼ ਕੀਤੀ ਹੈ, ਜਿਸ ਨੂੰ ਇੰਸਟਾਲ ਕਰ ਲਵੋ।

ਆਧੁਨਿਕ ਉਪਕਰਣਾਂ ਵਿੱਚ ਬਲੂਟੂਥ ਕੁਨੈਕਟਿਵਿਟੀ ਕੋਡ ਜ਼ਰੂਰ ਹੁੰਦਾ ਹੈ, ਇਸ ਦਾ ਇਸਤੇਮਾਲ ਕਰੋ।

ਆਪਣੇ ਡਿਵਾਈਸ ਬਲੂਟੂਥ ਨਾਮ ਨੂੰ ਹਿੱਡਣ ਮੋਡ ਵਿੱਚ ਹੀ ਰੱਖੋ।

ਇਸਤੇਮਾਲ ਨਹੀਂ ਕੀਤੇ ਜਾਣ ਤੇ ਬਲੂਟੂਥ ਨੂੰ ਬੰਦ ਰੱਖੋ।