ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ ਨੂੰ ਟੱਕਰ ਦੇਣ ਲਈ ਨਵਾਂ ਪਲਾਨ ਸ਼ੁਰੂ ਕੀਤਾ ਹੈ। ਇਸ ਪਲਾਨ 'ਚ ਜੀਓ ਵਾਂਗ ਹੀ ਲੋਕਲ-ਐਸਟੀਡੀ ਅਨਲਿਮਟਿਡ ਕਾਲਿੰਗ ਤੇ ਰੋਜ਼ਾਨਾ ਇੱਕ ਜੀਬੀ ਡਾਟਾ ਮਿਲੇਗਾ। ਇਸ ਪਲਾਨ ਦੀ ਕੀਮਤ 249 ਰੁਪਏ ਰੱਖੀ ਗਈ ਹੈ। ਇਹ 28 ਦਿਨ ਤੱਕ ਵੈਲਿਡ ਹੋਵੇਗਾ। ਇਸ ਦਾ ਮਤਲਬ ਹੈ ਕਿ ਮਹੀਨੇ 'ਚ 28 ਜੀਬੀ ਡਾਟਾ ਮਿਲੇਗਾ।
ਹਾਲ ਹੀ 'ਚ ਕੰਪਨੀ ਨੇ 429 ਰੁਪਏ ਦਾ ਪਲਾਨ ਲਾਂਚ ਕੀਤਾ ਸੀ। ਇਸ ਤਹਿਤ 90 ਦਿਨਾਂ ਲਈ ਅਨਲਿਮਟਿਡ ਵਾਈਸ ਕਾਲ ਤੇ ਇੱਕ ਜੀਬੀ ਡਾਟਾ ਰੋਜ਼ਾਨਾ ਮਿਲੇਗਾ। ਇਸ ਪਲਾਨ ਤਹਿਤ ਕਿਸੇ ਵੀ ਨੈੱਟਵਰਕ 'ਤੇ 90 ਦਿਨ ਫਰੀ ਕਾਲ ਕੀਤੀ ਜਾ ਸਕਦੀ ਹੈ। ਇੱਕ ਜੀਬੀ ਡਾਟਾ ਵੀ ਰੋਜ਼ਾਨਾ 90 ਦਿਨ ਤੱਕ ਮਿਲੇਗਾ।
ਕੰਪਨੀ ਦੇ ਇਸ ਪਲਾਨ 'ਚ ਮਿਲਣ ਵਾਲਾ ਡਾਟਾ 3ਜੀ ਹੋਵੇਗਾ। ਹੁਣੇ ਜਿਹੇ ਆਈ ਖਬਰ ਮੁਤਾਬਕ ਬੀਐਸਐਨਐਲ ਜਲਦ ਹੀ ਆਪਣੀ 4ਜੀ ਸੇਵਾਵਾਂ ਸ਼ੁਰੂ ਕਰਨ ਸਕਦਾ ਹੈ। ਕੰਪਨੀ ਨੂੰ ਆਸ ਹੈ ਕਿ ਸਰਕਾਰ ਉਸ ਨੂੰ 4ਜੀ ਤੇ 5ਜੀ ਸੇਵਾਵਾਂ ਲਈ ਸਪੈਕਟ੍ਰਮ ਇਸਤੇਮਾਲ ਦੀ ਇਜਾਜ਼ਤ ਜਲਦ ਦੇ ਦੇਵੇਗਾ।
ਜ਼ਿਕਰਯੋਗ ਹੈ ਕਿ ਇਸ ਵੇਲੇ ਜੀਓ ਤੇ ਏਅਰਟੈਲ (ਮੁੰਬਈ ਸਰਕਲ) 'ਚ ਹੀ ਇਸ ਵੇਲੇ VoLTE ਸਰਵਿਸ ਦੇ ਰਿਹਾ ਹੈ। ਬਾਕੀ ਕੰਪਨੀਆਂ ਵੀ ਇਸ 'ਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ।