ਨਵੀਂ ਦਿੱਲੀ: ਟੈਕਨੋਲੋਜੀ ’ਚ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੀ ਕੰਪਨੀ ‘ਐਪਲ’ ਇਸ ਵਾਰ ਇੱਕ ਵਿਵਾਦ ਕਾਰਨ ਚਰਚਾ ਵਿੱਚ ਹੈ। ਇਹ ਕੰਪਨੀ ਬੈਟਰੀ ਗੇਟ ਮਾਮਲੇ ਦੇ ਸਮਝੌਤੇ ਲਈ 113 ਮਿਲੀਅਨ ਡਾਲਰ ਭਾਵ 8.3 ਅਰਬ ਰੁਪਏ ਦਾ ਜੁਰਮਾਨਾ ਅਦਾ ਕਰੇਗੀ। ਕੰਪਨੀ ਨੂੰ ਆਪਣੇ ਯੂਜ਼ਰਜ਼ ਦੇ ਪੁਰਾਣੇ ਆਈਫ਼ੋਨ ਨੂੰ ‘ਸਲੋਅ’ ਕਰਨ ਦਾ ਖ਼ਮਿਆਜ਼ਾ ਕੁੱਲ 45.54 ਅਰਬ ਰੁਪਏ ਦੇ ਕੇ ਭੁਗਤਣਾ ਹੋਵੇਗਾ।

ਤਿੰਨ ਵਰ੍ਹੇ ਪਹਿਲਾਂ ‘ਐਪਲ’ ਨੇ ਅਜਿਹਾ ਅਪਡੇਟ ਜਾਰੀ ਕੀਤਾ, ਜਿਸ ਕਾਰਨ ਕੰਪਨੀ ਦੇ ਪੁਰਾਣੇ ਫ਼ੋਨ ‘ਸਲੋਅ’ ਹੋ ਗਏ ਸਨ ਤੇ ਇਸ ਦੀ ਜਾਣਕਾਰੀ ਕੰਪਨੀ ਨੇ ਯੂਜ਼ਰਜ਼ ਨੂੰ ਪਹਿਲਾਂ ਨਹੀਂ ਦਿੱਤੀ ਸੀ।

15,000 'ਚ ਮਿਲ ਰਹੇ ਸ਼ਾਨਦਾਰ ਫੋਨ, ਇਨ੍ਹਾਂ ’ਚੋਂ ਚੁਣ ਲਵੋ ਆਪਣਾ ਮਨਪਸੰਦ

ਜਦੋਂ ਲੋਕਾਂ ਨੇ ਕੰਪਨੀ ਨੂੰ ਸ਼ਿਕਾਇਤ ਕੀਤੀ ਸੀ, ਤਾਂ ਅੱਗਿਓਂ ਉਸ ਨੇ ਕਿਹਾ ਸੀ ਕਿ ਫ਼ੋਨ ’ਚ ਕੋਈ ਪ੍ਰੇਸ਼ਾਨੀ ਨਾ ਆਵੇ ਤੇ ਬੈਟਰੀ ਦੇ ਚੱਲਦਿਆਂ ਫ਼ੋਨ ਬੰਦ ਨਾ ਹੋਵੇ, ਇਸ ਲਈ ਫ਼ੋਨ ਦੀ ਰਫ਼ਤਾਰ ਘਟਾਈ ਗਈ ਹੈ ਪਰ ਲੋਕਾਂ ਨੂੰ ਇਹ ਦਲੀਲ ਕੁਝ ਪਸੰਦ ਨਾ ਆਈ, ਸਗੋਂ ਉਸ ਤੋਂ ਲੋਕਾਂ ’ਚ ਇਹੋ ਵਿਚਾਰ ਬਣਿਆ ਕਿ ਲੋਕਾਂ ਨੂੰ ਨਵੇਂ ਫ਼ੋਨ ਖ਼ਰੀਦਣ ਲਈ ਮਜਬੂਰ ਕਰਨ ਵਾਸਤੇ ਪੁਰਾਣੇ ਫ਼ੋਨ ‘ਸਲੋਅ’ ਕਰ ਦਿੱਤੇ ਗਏ ਹਨ।

ਇਸ ਤੋਂ ਬਾਅਦ ਅਮਰੀਕਾ ਦੇ 34 ਸੂਬਿਆਂ ਨੇ ‘ਐਪਲ’ ਵਿਰੁੱਧ ਅਦਾਲਤ ’ਚ ਜਾਣ ਦਾ ਫ਼ੈਸਲਾ ਕੀਤਾ। ਏਰੀਜ਼ੋਨਾ ਦੇ ਅਟਾਰਨੀ ਜਨਰਲ ਮਾਰਕ ਬਰਨੋਵਿਕ ਨੇ ਆਪਣੇ ਇੱਕ ਬਿਆਨ ’ਚ ਕਿਹਾ ਕਿ ਵੱਡੀਆਂ ਕੰਪਨੀਆਂ ਨੂੰ ਯੂਜ਼ਰਜ਼ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ।

ਆਖਰ ਈਡੀ ਸਾਹਮਣੇ ਪੇਸ਼ ਹੋਇਆ ਕੈਪਟਨ ਦਾ ਫਰਜ਼ੰਦ ਰਣਇੰਦਰ, ਫੇਮਾ ਤਹਿਤ ਪੁੱਛਗਿੱਛ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904