ਨਵੀਂ ਦਿੱਲੀ: ਜੇ ਤੁਸੀਂ ਨਵਾਂ ਫ਼ੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤੇ ਤੁਹਾਡਾ ਬਜਟ 10 ਤੋਂ 15 ਹਜ਼ਾਰ ਦੇ ਵਿਚਕਾਰ ਹੈ, ਤਾਂ ਇਸ ਵੇਲੇ ਬਾਜ਼ਾਰ ਵਿੱਚ ਤੁਹਾਨੂੰ ਬਿਲਕੁਲ ਨਵੀਂ ਤਕਨਾਲੋਜੀ ਤੇ ਵਧੀਆ ਕੈਮਰੇ ਵਾਲੇ ਫ਼ੋਨ ਘੱਟ ਕੀਮਤ ’ਤੇ ਮਿਲ ਜਾਣਗੇ। ਆਓ ਵੇਖੀਏ ਪੰਜ ਚੋਟੀ ਦੇ ਨਵੇਂ ਸਮਾਰਟਫ਼ੋਨ ਕਿਹੜੇ ਹਨ।
REALME 6i: REALME 6i ਵਿੱਚ 6.5 ਇੰਚ ਦਾ ਫ਼ੁੱਲ ਐੱਚਡੀ ਡਿਸਪਲੇਅ ਹੈ। ਇਸ ਡਿਸਪਲੇਅ ਦਾ ਰੀਫ਼੍ਰੈਸ਼ ਰੇਟ 90Hz ਹੈ, ਜੋ ਇਸ ਦੀ ਵੱਡੀ ਖ਼ਾਸੀਅਤ ਹੈ। ਇਸ ਉੱਤੇ ਗੁਰੀਲਾ ਗਲਾਸ 6 ਦੀ ਸੁਰੱਖਿਆ ਵੀ ਹੈ। ਇਸ ਵਿੱਚ ਦੋ ਸਿਮ ਪਾਏ ਜਾ ਸਕਦੇ ਹਨ। ਪਾਵਰ ਲਈ ਇਸ ਫ਼ੋਨ ਵਿੱਚ 4300mAh ਦੀ ਬੈਟਰੀ ਹੈ, ਜੋ 30W ਦੀ ਫ਼ਾਸਟਚਾਰਜਿੰਗ ਨੂੰ ਸਪੋਰਟ ਕਰਦੀ ਹੈ। ਇਸ ਦੇ ਪਿਛਲੇ ਪਾਸੇ ਚਾਰ ਕੈਮਰਿਆਂ ਦਾ ਸੈੱਟਅਪ ਹੈ; ਜਿਸ ਵਿੱਚ 48 ਮੈਗਾਪਿਕਸਲ ਦਾ ਪਹਿਲਾ ਲੈਨਜ਼ ਹੈ ਤੇ ਸੈਲਫ਼ੀ ਕੈਮਰਾ 16 ਮੈਗਾਪਿਕਸਲ ਦਾ ਹੈ। ਇਸ ਦੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 12,999 ਰੁਪਏ ਹੈ।
ਹੌਲਦਾਰਨੀ ਦੇ ਕਾਰਨਾਮੇ ਨੂੰ ਸਲਾਮ! ਇਕੱਲੀ ਨੇ ਹੀ 3 ਮਹੀਨਿਆਂ ’ਚ ਗੁੰਮ ਹੋਏ 76 ਬੱਚੇ ਲੱਭੇ
Motorola Moto G9: Moto G9 ਫ਼ੋਨ ਵਿੱਚ 6.50 ਇੰਚ ਦਾ ਡਿਸਪਲੇਅ ਹੈ ਤੇ ਇਸ ਦੀ ਸਟੋਰੇਜ 64 ਜੀਬੀ ਦੀ ਹੈ, ਜਿਸ ਨੂੰ ਮਾਈਕ੍ਰੋਐਸਡੀ ਕਾਰਡ ਦੀ ਮਦਦ ਨਾਲ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਫ਼ਾਰੈਸਟ ਗ੍ਰੀਨ ਤੇ ਸੈਫ਼ਾਇਰ ਬਲੂ ਦੋ ਰੰਗਾਂ ਵਿੱਚ ਮਿਲਦਾ ਹੈ। ਇਸ ਫ਼ੋਨ ਵਿੱਚ 5000 mAH ਦੀ ਦਮਦਾਰ ਬੈਟਰੀ ਹੈ। ਇਸ ਦੇ ਪਿਛਲੇ ਪਾਸੇ ਤਿੰਨ ਕੈਮਰੇ ਹਨ ਤੇ ਮੁੱਖ ਕੈਮਰਾ 48 ਮੈਗਾਪਿਕਸਲ ਦਾ ਹੈ। 10,499 ਰੁਪਏ ਕੀਮਤ ਦੇ ਇਸ ਫ਼ੋਨ ਨਾਲ ਘੱਟ ਰੌਸ਼ਨੀ ਵਿੱਚ ਵੀ ਵਧੀਆ ਫ਼ੋਟੋ ਖਿੱਚੀ ਜਾ ਸਕਦਾ ਹੈ।
Poco M2 Pro: Poco M2 Pro ਫ਼ੋਨ ਦੀ ਕੀਮਤ 13,999 ਰੁਪਏ ਹੈ ਤੇ ਇਸ ਦੇ 4ਜੀਬੀ ਰੈਮ ਹਨ ਤੇ ਸਟੋਰੇਜ 64 ਜੀਬੀ ਹੈ। 6ਜੀਬੀ ਰੈਮ ਤੇ 64 ਜੀਬੀ ਦੀ ਸਟੋਰੇਜ ਵਾਲਾ ਫ਼ੋਨ 14,999 ਰੁਪਏ ਦਾ ਹੈ। ਇਸ ਵਿੱਚ ਵੀ ਕੈਮਰਾ 48 ਮੈਗਾਪਿਕਸਲ ਦਾ ਹੈ ਤੇ ਅਗਲਾ ਸੈਲਫ਼ੀ ਕੈਮਰਾ 16 ਮੈਗਾਪਿਕਸਲ ਦਾ ਹੈ।
Redmi Note 9 Pro: ਇਸ ਫ਼ੋਨ ਦਾ ਬੇਸ ਵੇਰੀਐਂਟ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਨਾਲ ਆਉਂਦਾ ਹੈ ਤੇ ਇਸ ਦੀ ਕੀਮਤ 12,999 ਰੁਪਏ ਹੈ ਤੇ ਦੂਜੇ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ ਵਾਲੇ ਫ਼ੋਨ ਦੀ ਕੀਮਤ 16,999 ਰੁਪਏ ਹੈ। ਇਸ ਦਾ ਅਗਲਾ ਸੈਲਫ਼ੀ ਕੈਮਰਾ 16 ਮੈਗਾਪਿਕਸਲ ਦਾ ਹੈ ਤੇ ਇਸ ਦੀ ਬੈਟਰੀ 5020mAH ਦੀ ਹੈ।
Realme Narzo 10: ਇਸ ਫ਼ੋਨ ਦੇ ਪਿਛਲੇ ਪਾਸੇ ਚਾਰ ਕੈਮਰੇ ਹਨ ਤੇ ਮੁੱਖ ਕੈਮਰਾ 48 ਮੈਗਾਪਿਕਸਲ ਦਾ ਹੈ। ਸੈਲਫ਼ੀ ਕੈਮਰਾ 16 ਮੈਗਾਪਿਕਸਲ ਦਾ ਹੈ। ਇਸ ਦੀ ਕੀਮਤ 11,999 ਰੁਪਏ ਹੈ। ਇਸ ਦੀ ਬੈਟਰੀ 5000 mAh ਦੀ ਹੈ।
ਦਿੱਲੀ ‘ਚ ਕੋਰੋਨਾ ਨੇ ਫਿਰ ਮਚਾਈ ਹਾਹਾਕਾਰ, ਇਕ ਦਿਨ ‘ਚ ਰਿਕਾਰਡ ਮੌਤਾਂ ਦਰਜ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
15,000 'ਚ ਮਿਲ ਰਹੇ ਸ਼ਾਨਦਾਰ ਫੋਨ, ਇਨ੍ਹਾਂ ’ਚੋਂ ਚੁਣ ਲਵੋ ਆਪਣਾ ਮਨਪਸੰਦ
ਏਬੀਪੀ ਸਾਂਝਾ
Updated at:
19 Nov 2020 12:15 PM (IST)
ਜੇ ਤੁਸੀਂ ਨਵਾਂ ਫ਼ੋਨ ਖ਼ਰੀਦਣ ਬਾਰੇ ਸੋਚ ਰਹੇ ਹੋ ਤੇ ਤੁਹਾਡਾ ਬਜਟ 10 ਤੋਂ 15 ਹਜ਼ਾਰ ਦੇ ਵਿਚਕਾਰ ਹੈ, ਤਾਂ ਇਸ ਵੇਲੇ ਬਾਜ਼ਾਰ ਵਿੱਚ ਤੁਹਾਨੂੰ ਬਿਲਕੁਲ ਨਵੀਂ ਤਕਨਾਲੋਜੀ ਤੇ ਵਧੀਆ ਕੈਮਰੇ ਵਾਲੇ ਫ਼ੋਨ ਘੱਟ ਕੀਮਤ ’ਤੇ ਮਿਲ ਜਾਣਗੇ। ਆਓ ਵੇਖੀਏ ਪੰਜ ਚੋਟੀ ਦੇ ਨਵੇਂ ਸਮਾਰਟਫ਼ੋਨ ਕਿਹੜੇ ਹਨ।
- - - - - - - - - Advertisement - - - - - - - - -