ਨਵੀਂ ਦਿੱਲੀ: ਐਪਲ ਨੇ ਆਪਣੇ ਤਿੰਨ ਨਵੇਂ ਸਮਾਰਟਫੋਨ ਆਈਫੋਨ-8, ਆਈਫੋਨ 8 ਪਲੱਸ ਤੇ ਆਈਫੋਨ-X ਲਾਂਚ ਕਰ ਦਿੱਤੇ ਹਨ। ਦੱਸ ਦਈਏ ਕਿ ਐਪਲ ਨੇ ਆਪਣੀ 10ਵੀਂ ਵਰ੍ਹੇਗੰਢ ਮੌਕੇ ਆਪਣੀ ਐਸ ਸੀਰੀਜ਼ ਨੂੰ ਸਕਿੱਪ ਕਰਦਿਆਂ ਆਈਫੋਨ-8, ਆਈਫੋਨ 8 ਪਲੱਸ ਤੇ ਆਈਫੋਨ-X ਨੂੰ ਲਾਂਚ ਕੀਤਾ ਹੈ। ਆਈਫੋਨ 8 ਤੇ 8-ਪਲੱਸ ਦੇ ਨਾਲ ਹੀ ਕੰਪਨੀ ਨੇ ਵਾਇਰਲੈਸ ਦੀ ਦੁਨੀਆ ਵਿੱਚ ਵੀ ਕਦਮ ਰੱਖਿਆ ਹੈ। ਇਹ ਦੋਵੇਂ ਹੀ ਆਈਫੋਨ ਵਾਇਰਲੈੱਸ ਚਾਰਜਿੰਗ ਸਪੋਰਟ ਨਾਲ ਆਏ ਹਨ। ਇਹ ਫ਼ੀਚਰ ਸਭ ਤੋਂ ਵੱਡੇ ਹਾਈਲਾਈਟ ਦੇ ਤੌਰ ਤੇ ਦੇਖੇ ਜਾ ਰਹੇ ਹਨ।
ਡਿਸਪਲੇ, ਪ੍ਰੋਸੈਸਰ ਤੇ ਬਾਡੀ:
ਆਈਫੋਨ 8 ਵਿੱਚ 4.7 ਇੰਚ ਦਾ ਰੈਟਿਨਾ ਐਚ.ਡੀ ਡਿਸਪਲੇ ਹੈ ਜਿਸ ਦਾ ਪਿਕਸਲ ਡੈਂਟਿਸਟੀ 326 ਪੀਪੀਆਈ ਹੈ। ਕੰਪਨੀ ਨੇ ਆਈਫੋਨ ਦੇ ਪ੍ਰੋਸੈਸਰ ਨੂੰ ਅਪਗ੍ਰੇਡ ਕਰਦਿਆਂ ਇਸ ਵਿੱਚ A11 Bionic ਚਿੱਪ ਦਿੱਤੀ ਹੈ। ਇਸ ਦੇ A10 ਨਾਲ 70 ਫੀਸਦੀ ਫਾਸਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਸਮਾਰਟਫੋਨ 64GB ਤੇ 256GB ਵੈਰੀਅੰਟਸ ਨੂੰ ਲਾਂਚ ਕੀਤਾ ਗਿਆ ਹੈ।
ਦੋਵਾਂ ਵਿੱਚ ਹੀ 2ਜੀ.ਬੀ ਰੈਮ ਉਪਲਬਧ ਹੋਵੇਗੀ। ਐਪਲ ਨੇ ਆਪਣੀ 8 ਸੀਰੀਜ਼ ਦੇ ਨਾਲ ਹੀ ਗਲਾਸ ਬਾਡੀ ਸਮਾਰਟਫੋਨ ਦਾ ਵੀ ਆਗਾਜ਼ ਕੀਤਾ ਹੈ। ਨਵੀਂ ਗਲਾਸ ਬਾਡੀ ਦੀ ਮਦਦ ਨਾਲ ਆਈਫੋਨ 8Qi ਵਾਇਰਲੈੱਸ ਚਾਰਜਿੰਗ ਸਪੋਰਟ ਕਰਦਾ ਹੈ। ਇਸ ਵਾਰ ਕੰਪਨੀ ਨੇ ਆਪਣੇ ਤਿੰਨਾਂ ਆਈਫੋਨ ਦੇ ਦੋ ਹੀ ਮਾਡਲ ਉਤਾਰੇ ਹਨ। ਇੱਕ ਮਾਡਲ 64 ਜੀ.ਬੀ ਸਟੋਰੇਜ ਤੇ ਦੂਜਾ 256 ਜੀ.ਬੀ ਸਟੋਰੇਜ ਦੇ ਨਾਲ ਆਵੇਗਾ।
ਕੈਮਰਾ:
ਫਰੰਟ ਕੈਮਰੇ ਦੀ ਗੱਲ ਕਰੀਏ ਤਾਂ ਆਈਫੋਨ 8 ਵਿੱਚ 12 ਮੈਗਾਪਿਕਸਲ ਦਾ ਸਿੰਗਲ ਰਿਅਰ ਕੈਮਰਾ ਹੀ ਦਿੱਤਾ ਗਿਆ ਹੈ ਜਦਕਿ ਸੈਲਫੀ ਦਾ ਬਿਹਤਰ ਅਨੁਭਵ ਦੇਣ ਲਈ ਆਈਫੋਨ 8 ਵਿੱਚ 7 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਸਭ ਤੋਂ ਖਾਸ ਗੱਲ ਆਈਫੋਨ 8 ਤੇ ਆਈਫੋਨ 8 ਪਲੱਸ ਦੇ ਕੈਮਰੇ ਦੀ ਇਹ ਹੈ ਕਿ ਇਸ ਵਿੱਚ ਲਾਈਟਿੰਗ ਪੋਟਰੇਟ ਮੋਡ ਦਿੱਤੇ ਗਏ ਹਨ। ਇਸ ਦਾ ਮਤਲਬ ਹੈ ਕਿ ਤਸਵੀਰਾਂ ਲੈਂਦੇ ਵਕਤ ਤੁਸੀਂ ਬੈਕਰਾਊਂਡ ਦੀ ਰੋਸ਼ਨੀ ਨੂੰ ਵੀ ਕੰਟਰੋਲ ਕਰ ਸਕੋਗੇ। ਇਸ ਮੋਡ ਨਾਲ ਆਈਫੋਨ 8 ਸਭ ਤੋਂ ਬਿਹਤਰੀਨ ਕੈਮਰਾ ਐਕਸਪੀਰੀਐਂਸ ਦੇਵੇਗਾ।
ਆਈਫੋਨ 8 ਪਲੱਸ ਦੇ ਕੈਮਰੇ ਦੀ ਗੱਲ ਕਰੀਏ ਤਾਂ ਵਿੱਚ 12 ਮੈਗਾਪਿਕਸਲ ਦਾ ਡੁਅਲ ਲੈਂਸ ਰਿਅਰ ਕੈਮਰਾ ਹੈ ਜੋ f/2.8 ਤੇ f/1.8 ਅਪਰਚਰ ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਇਹ ਕੈਮਰਾ ਅਪਟੀਕਲ ਇਮੇਜ਼ ਸਟੇਬਲਾਈਜ਼ੇਸ਼ਨ ਨਾਲ ਆਉਂਦਾ ਹੈ। ਵੀਡੀਓ ਸ਼ੂਟਿੰਗ ਦੇ ਮਾਮਲੇ ਵਿੱਚ ਆਈਫੋਨ 8 ਤੇ 8 ਪਲੱਸ 4K 60fps ਵੀਡੀਓ ਸ਼ੂਟ ਕਰ ਸਕਦੇ ਹਾਂ।
ਐਗਿਉਮੈਂਟੇਡ ਰਿਐਲਿਟੀ ਆਈਫੋਨ:
iphone 8 ਤੇ 8 ਪਲੱਸ ਦੇ ਨਾਲ ਹੀ ਕੰਪਨੀ ਨੇ ਸਭ ਤੋਂ ਖਾਸ ਫ਼ੀਚਰ ਦਿੱਤਾ ਹੈ ਐਗਿਉਮੈਂਟੇਡ ਰਿਐਲਿਟੀ। ਇਹ ਦੁਨੀਆ ਦਾ ਪਹਿਲਾ ਅਜਿਹਾ ਫੋਨ ਹੋਵੇਗਾ ਜੋ ਐਗਿਉਮੈਂਟੇਡ ਰਿਐਲਿਟੀ ਸਪੋਰਟਿਵ ਹੈ। ਇਸ ਦਾ ਮਤਲਬ ਹੈ ਕਿ ਤੁਸੀਂ ਫੋਨ 'ਤੇ ਖੇਡੀ ਜਾਣ ਵਾਲੀ ਗੇਮ ਨੂੰ ਅਸਲੀ ਦੁਨੀਆ ਨਾਲ ਜੋੜ ਕੇ ਖੇਡ ਸਕੋਗੇ। ਐਗਿਉਮੈਂਟੇਡ ਰਿਐਲਿਟੀ ਦੀ ਸਭ ਤੋਂ ਬਿਹਤਰੀਨ ਮਿਸਾਲ ਪੋਕੋਮੈਨ ਗੋ ਗੇਮ ਹੈ ਜਿਸ ਵਿੱਚ ਤੁਸੀਂ ਆਸਪਾਸ ਦੀ ਦੁਨੀਆਂ ਵਿੱਚ ਗੇਮ ਦੇ ਕਰੈਕਟਰ ਨੂੰ ਦੇਖ ਤੇ ਮਹਿਸੂਸ ਕਰ ਸਕਦੇ ਹੋ। ਇਹ ਤਕਨੀਕ ਤੁਹਾਡੀ ਸੋਚ ਦੀ ਦੁਨੀਆ ਨੂੰ ਹੋਰ ਵੀ ਤਕਨੀਕੀ ਬਣਾਉਂਦੀ ਹੈ।
ਕੀਮਤ ਤੇ ਅਵੈਲਿਬਿਲਟੀ:
ਜਿੱਦਾਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਆਈਫੋਨ 8 ਤੇ 8 ਪਲੱਸ 64 ਜੀ.ਬੀ ਤੇ 256 ਜੀ.ਬੀ ਦੋ ਹੀ ਮਾਡਲ ਆਉਣਗੇ। ਆਈਫੋਨ 8 ਦੀ ਸ਼ੁਰੂਆਤੀ ਕੀਮਤ 699 ਡਾਲਰ ਹੈ ਤੇ 15 ਸਤੰਬਰ ਤੋਂ ਆਰਡਰ ਤੇ 22 ਸਿਤੰਬਰ ਤੋਂ ਫੋਨ ਮੁਹਈਆ ਹੋਣਗੇ। ਇਸ ਦੇ ਨਾਲ ਹੀ ਆਈਫੋਨ 8 ਪਲੱਸ ਨੂੰ ਵੀ 15 ਸਤੰਬਰ ਤੋਂ ਆਰਡਰ ਕੀਤਾ ਜਾ ਸਕੇਗਾ ਤੇ 22 ਸਤੰਬਰ ਤੋਂ ਇਹ ਅਮਰੀਕਾ ਦੇ ਬਾਜ਼ਾਰਾਂ ਵਿੱਚ ਵਿੱਕਰੀ ਲਈ ਮੁਹਈਆ ਹੋਵੇਗਾ। ਇਸ ਦੀ ਕੀਮਤ 799 ਡਾਲਰ ਤੋਂ ਸ਼ੁਰੂ ਹੋਵੇਗੀ।