ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!
ਏਬੀਪੀ ਸਾਂਝਾ | 19 Apr 2018 02:42 PM (IST)
ਨਵੀਂ ਦਿੱਲੀ: ਆਈਫੋਨ SE 2 ਸਾਲ 2016 ਵਿੱਚ ਲਾਂਚ ਹੋਏ ਆਈਫੋਨ SE ਦਾ ਅਪਗ੍ਰੇਡਿਡ ਵਰਜ਼ਨ ਹੋਵੇਗਾ। ਇਸ ਦੇ ਲਾਂਚ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗੱਲਾਂ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਹਨ। ਇਸ ਐਪਲ ਦੇ ਕਾਮਪੈਕਟ ਆਈਫੋਨ ਦੇ ਲਾਂਚ ਦੀਆਂ ਕਈ ਤਰੀਕਾਂ ਹੁਣ ਤੱਕ ਸਾਹਮਣੇ ਆ ਚੁੱਕੀਆਂ ਹਨ। ਨਵੀਂ ਰਿਪੋਰਟ ਮੁਤਾਬਕ ਆਈਫੋਨ SE 2 ਇਸ ਸਾਲ ਜੂਨ ਵਿੱਚ ਹੋਣ ਵਾਲੀ ਐਪਲ ਦੇ ਵਰਲਡਵਾਈਡ ਡਵੈਲਪਰ ਕਾਨਫਰੰਸ ਵਿੱਚ ਲਾਂਚ ਕੀਤਾ ਜਾ ਸਕਦਾ ਹੈ। ਇਸ ਰਿਪੋਰਟ ਵਿੱਚ ਯੂਰਪ ਦੀ ਇੱਕ ਰੈਗੂਲੇਟਰੀ 'ਤੇ ਕੁਝ ਆਈਫੋਨਜ਼ ਦੇ ਮਾਡਲ ਸਪਾਟ ਕੀਤੇ ਗਏ ਹਨ ਤੇ ਇਨ੍ਹਾਂ ਮਾਡਲਜ਼ ਨੂੰ ਹੁਣ ਤੱਕ ਲਾਂਚ ਨਹੀਂ ਕੀਤਾ ਗਿਆ। ਇਹ ਆਈਫੋਨ SE2 ਸੀਰੀਜ਼ ਦਾ ਹਿੱਸਾ ਹੋ ਸਕਦਾ ਹੈ। ਯੂਰੇਸ਼ੀਅਨ ਇਕਨਾਮਿਕ ਕਮਿਸ਼ਨ 'ਤੇ 11 ਆਈਫੋਨ ਮਾਡਲਜ਼ ਤੇ A1920, A1921, A1984, A2097, A2098, A2099, A2101, A2103, A2104, A2105 ਤੇ A2106 ਬਾਰੇ ਦੱਸਿਆ ਗਿਆ ਹੈ। ਇੱਕ ਫ੍ਰੈਂਚ ਮੀਡੀਆ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਈਫੋਨ SE 2 ਹਿੱਸਾ ਹੋ ਸਕਦੇ ਹਨ। EEC ਵੱਲੋਂ ਦਿੱਤੀ ਜਾਣਕਾਰੀ ਕਾਫੀ ਪੱਕੀ ਮੰਨੀ ਜਾਂਦੀ ਹੈ। ਹੁਣੇ ਜਿਹੇ ਇਸ ਕਮਿਸ਼ਨ ਨੇ ਆਈਪੈਡ ਦੇ ਲਾਂਚ ਨੂੰ ਲੈ ਕੇ ਕੁਝ ਗੱਲਾਂ ਦੱਸੀਆਂ ਸਨ ਜੋ ਸੱਚ ਸਾਬਿਤ ਹੋਈਆਂ। ਅਜਿਹੇ ਵਿੱਚ ਇਹ ਮੰਨਿਆ ਜਾ ਰਿਹਾ ਹੈ ਕਿ ਆਈਫੋਨ SE2 ਜਲਦ ਹੀ ਲਾਂਚ ਕੀਤਾ ਜਾ ਸਕਦਾ ਹੈ।