ਚੰਡੀਗੜ੍ਹ: 12 ਸਤੰਬਰ ਨੂੰ ਹੋਣ ਵਾਲੇ ਐਪਲ ਕੰਪਨੀ ਦੇ ਪ੍ਰੋਗਰਾਮ ਦੌਰਾਨ ਨਵੇਂ ਆਈਫੋਨ ਲਾਂਚ ਕੀਤੇ ਜਾਣਗੇ। ਉਮੀਦ ਹੈ ਕਿ ਇਸ ਪ੍ਰੋਗਰਾਮ ਵਿੱਚ ਐਪਲ iPhone XS ਤੇ iPhone 9 ਦੇ ਨਾਲ-ਨਾਲ Apple Watch Series 4 ਵੀ ਉਪਲੱਬਧ ਹੋਣਗੇ। ਇਸ ਤੋਂ ਇਲਾਵਾ MacBook Air ਦਾ ਨਵਾਂ ਵਰਸ਼ਨ ਤੇ iPads ਵੀ ਲਾਂਚ ਕੀਤੇ ਜਾ ਸਕਦੇ ਹਨ। ਨਵੇਂ ਆਈਫੋਨ ਲਾਂਚ ਕਰਨ ਲਈ ਐਪਲ ਹਰ ਸਾਲ 12 ਸਤੰਬਰ ਨੂੰ ਹੀ ਪ੍ਰੋਗਰਾਮ ਕਰਾਉਂਦਾ ਹੈ। ਕੁਝ ਦਿਨ ਪਹਿਲਾਂ ਐਪਲ ਨੇ ਇਵੈਂਟ ਦੇ ਆਫੀਸ਼ੀਅਲ ਲਾਂਚ ਭੇਜ ਕੇ ਇਸ ਤਾਰੀਖ਼ ਦੀ ਪੁਸ਼ਟੀ ਕੀਤੀ ਹੈ। ਭਾਰਤੀ ਸਮੇਂ ਮੁਤਾਬਕ ਐਪਲ ਦਾ ਇਹ ਲਾਂਚ ਇਵੈਂਟ ਰਾਤ 10:30 ਵਜੇ ਸ਼ੁਰੂ ਹੋਏਗਾ। ਇਸ ਪ੍ਰੋਗਰਾਮ ਦੀ ਲਾਈਵ ਸਟਰੀਮਿੰਗ ਵੀ ਹੋਏਗੀ। ਹੁਣ ਤਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਐਪਲ ਇਸ ਸਾਲ ਤਿੰਨ ਫੋਨ ਲਾਂਚ ਕਰੇਗਾ। iPhone X ਦੇ ਅਪਗਰੇਡਿਡ ਵਰਸ਼ਨ ਦਾ ਨਾਂ iPhone XS ਹੋ ਸਕਦਾ ਹੈ। ਇਸ ਵਿੱਚ 5.8 ਇੰਚ ਦੀ ਡਿਸਪਲੇਅ ਹੋਏਗੀ। iPhone 9 ਵਿੱਚ 6.5 ਇੰਚ ਦੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਸਕਰੀਨ ਦੇ ਇਲਾਵਾ ਇਨ੍ਹਾਂ iPhones ਵਿੱਚ ਵੱਡਾ ਫਰਕ XS ਨਾਲ ਮਿਲਣ ਵਾਲੀ ਐਪਲ Pencil ਸਪੋਰਟ ਹੋਏਗੀ। ਇਸ ਸਾਲ ਲਾਂਚ ਕੀਤੇ ਜਾ ਰਹੇ iPhones ਵਿੱਚ A12 ਚਿਪਸੈੱਟ ਦਾ ਇਸਤੇਮਾਲ ਕੀਤਾ ਜਾਏਗਾ। ਪਿਛਲੇ ਸਾਲ ਲਾਂਚ ਕੀਤੇ A11 ਬਾਇਓਨਿਕ ਚਿਪ ਦੀ ਤੁਲਨਾ ਵਿੱਚ ਇਸ ਵਾਲ ਕਈ ਵੱਡੇ ਬਦਲਾਅ ਕੀਤੇ ਗਏ ਹਨ। ਮੀਡੀਆ ਰਿਪੋਰਟਾਂ ਦੀ ਮੰਨੀ ਜਾਏ ਤਾਂ ਦੋਵਾਂ ਨਵੇਂ ਫੋਨ iPhone OLED ਡਿਸਪਲੇਅ ਨਾਲ ਲਾਂਚ ਕੀਤੇ ਜਾਣਗੇ। ਇਸ ਤੋਂ ਇਲਾਵਾ ਭਾਰਤ ਵਿੱਚ iPhone XS  ਕੀਮਤ 57 ਹਜ਼ਾਰ ਰੁਪਏ ਤੇ iPhone 9 ਦੀ ਕੀਮਤ 71 ਹਜ਼ਾਰ ਰੁਪਏ ਹੋ ਸਕਦੀ ਹੈ।