ਨਵੀਂ ਦਿੱਲੀ: ਜੇਕਰ ਤੁਸੀਂ ਜੀਓ ਦਾ ਨੰਬਰ ਵਰਤਦੇ ਹੋ ਤਾਂ ਤੁਸੀਂ ਵੀ ਕਰੋੜਪਤੀ ਬਣ ਸਕਦੇ ਹੋ। ਇੰਨਾ ਹੀ ਨਹੀਂ ਘਰ ਬੈਠੇ ਜੀਓ ਨੰਬਰ ਦੀ ਮਦਦ ਨਾਲ ਲੱਖਾਂ ਦੇ ਇਨਾਮ ਜਿੱਤ ਸਕਦੇ ਹੋ। ਦਰਅਸਲ ਸੋਨੀ ਟੀਵੀ 'ਤੇ 'ਕੌਣ ਬਣੇਗਾ ਕਰੋੜਪਤੀ' ਦੇ 10ਵੇਂ ਸੀਜ਼ਨ 'ਚ ਜੀਓ ਯੂਜ਼ਰਸ ਲਈ ਇਨਾਮ ਜਿੱਤਣ ਦਾ ਖਾਸ ਮੌਕਾ ਹੈ।

ਕਿਵੇਂ ਜਿੱਤ ਸਕਦੇ ਘਰ ਬੈਠੇ ਲੱਖਾਂ ਦਾ ਇਨਾਮ

ਜੀਓ ਯੂਜ਼ਰਸ ਨੂੰ ਇਨਾਮ ਜਿੱਤਣ ਲਈ ਜੀਓ ਕੇਬੀਸੀ ਤੇ ਏਲੌਗ ਖੇਡਣਾ ਹੋਵੇਗਾ। ਅਜਿਹਾ ਕਰਨ ਨਾਲ ਤੁਸੀਂ ਲੱਖਾਂ ਦੇ ਇਨਾਮ ਜਿੱਤ ਸਕਦੇ ਹੋ। ਕੇਬੀਸੀ ਦੇ ਨੌਵੇਂ ਸੀਜ਼ਨ ਦੀ ਤਰ੍ਹਾਂ ਪ੍ਰੋਗਰਾਮ ਦੌਰਾਨ ਤੁਸੀਂ ਮੋਬਾਈਲ 'ਤੇ Jiochat App ਜ਼ਰੀਏ ਸਵਾਲਾਂ ਦੇ ਜਵਾਬ ਦੇ ਕੇ ਇਨਾਮ ਜਿੱਤਣ ਨਾਲ ਹੌਟ ਸੀਟ ਤੱਕ ਵੀ ਪਹੁੰਚ ਸਕਦੇ ਹੋ। ਇੰਨਾ ਹੀ ਨਹੀਂ ਹੌਟਸੀਟ ਤੇ ਸਵਾਲਾਂ ਦਾ ਸਹੀ ਜਵਾਬ ਦੇ ਕੇ ਤੁਸੀਂ ਕਰੋੜਪਤੀ ਬਣ ਸਕਦੇ ਹੋ।

ਇਸ ਤਰ੍ਹਾਂ ਖੋਲ੍ਹੋ Jio KBC Pay Alog: ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ 'ਚ ਜਾ ਕੇ ਜੀਓ ਚੈਟ ਐਪ ਡਾਊਨਲੋਡ ਕਰੋ। ਐਪ ਡਾਊਨਲੋਡ ਹੋਣ ਤੋਂ ਬਾਅਦ ਇਸ 'ਚ ਨਾਂ, ਜਨਮ ਮਿਤੀ ਤੇ ਫੋਟੋ ਦੇ ਕੇ ਆਪਣੀ ਰਜਿਸਟ੍ਰੇਸ਼ਨ ਕਰੋ।

ਅਜਿਹਾ ਕਰਨ ਤੋਂ ਬਾਅਦ ਤੁਸੀਂ ਸਵਾਲਾਂ ਦੇ ਜਵਾਬ ਦੇ ਸਕੋਗੇ। ਇਹ ਸਾਰੇ ਜਵਾਬ ਤਹਾਨੂੰ ਲਾਈਵ ਪ੍ਰਗਰਾਮ ਦੌਰਾਨ ਦੇਣੇ ਹੋਣਗੇ। ਜਵਾਬ ਸਹੀ ਹੋਣ 'ਤੇ ਯੂਜ਼ਰਸ ਨੂੰ ਅੰਕ ਦਿੱਤੇ ਜਾਣਗੇ। ਇਨ੍ਹਾਂ ਅੰਕਾਂ ਦੇ ਆਧਾਰ 'ਤੇ ਤਹਾਨੂੰ ਹੌਟ ਸੀਟ ਲਈ ਬੁਲਾਇਆ ਜਾਵੇਗਾ। ਜੀਓ 'ਤੇ ਘਰ ਬੈਠੇ ਜੈਕਪਾਟ 'ਚ ਇਕੋ ਵੇਲੇ 30 ਲੱਖ ਯੂਜ਼ਰਸ ਖੇਡ ਸਕਦੇ ਹਨ।

ਜ਼ਿਕਰਯੋਗ ਹੈ ਕਿ ਕੌਣ ਬਣੇਗਾ ਕਰੋੜਪਤੀ ਸੀਜ਼ਨ 10 ਲਈ ਰਜਿਸਟ੍ਰੇਸ਼ਨ 6 ਜੂਨ ਨੂੰ ਸ਼ਾਮ 8:30 ਵਜੇ ਤੋਂ ਸ਼ੁਰੂ ਹੋ ਚੁੱਕੇ ਹਨ। ਐਸਐਮਐਸ, ਕਾਲ, ਕੇਬੀਸੀ ਮੋਬਾਇਲ ਐਪ, ਆਨਲਾਈਨ ਤੇ ਆਈਵੀਆਰ ਜ਼ਰੀਏ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਆਨਲਾਈਨ ਰਜਿਸਟ੍ਰੇਸ਼ਨ ਲਈ ਤੁਸੀਂ (https://kbcliv.in/online-registration/) ਇਸ ਲਿੰਕ 'ਤੇ ਜਾ ਸਕਦੇ ਹੋ। ਰਜਿਸਟਰਡ ਯੂਜ਼ਰ ਨੂੰ ਈਮੇਲ ਤੇ ਐਸਐਮਐਸ ਜ਼ਰੀਏ ਆਗਾਮੀ ਸ਼ੋਅ ਦੀਆਂ ਤਰੀਕਾਂ ਬਾਰੇ ਸੂਚਿਤ ਕੀਤਾ ਜਾਵੇਗਾ।